ਗੁਰੂ ਨਾਨਕ ਖਾਲਸਾ ਕਾਲਜ
ਡਰੋਲੀ ਕਲਾਂ
THIS SITE IS MADE FOR RAJPUTS' HISTORY
ਗੁਰੂ ਨਾਨਕ ਖਾਲਸਾ ਕਾਲਜ
ਡਰੋਲੀ ਕਲਾਂ
ਗੁਰੂ ਨਾਨਕ ਖਾਲਸਾ ਕਾਲਜ
ਡਰੋਲੀ ਕਲਾਂ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਕਿਵੇਂ ਬਣਿਆ?
1969 ਵਿੱਚ ਸਾਰੀ ਦੁਨੀਆਂ ਗੁਰੂ ਨਾਨਕ ਪਾਤਸ਼ਾਹ ਦੀ 5ਵੀਂ ਜਨਮ ਸ਼ਤਾਬਦੀ ਮਨਾਉਣ ਦੀ ਤਿਆਰੀ ਕਰ ਰਹੀ ਸੀ ਹਰੇਕ ਦਾ ਆਪਣਾ ਢੰਗ ਸੀ ਕੋਈ ਅਖੰਡ ਪਾਠ ਕੋਈ ਲੰਗਰ ਅਤੇ ਕੋਈ ਆਪਣੇ ਹਿਸਾਬ ਨਾਲ ਮਨਾਉਣ ਦੀ ਵਿਊਂਤਬੰਦੀ ਕਰ ਰਿਹਾ ਸੀ। ਇਸੇ ਹੀ ਸ਼ਤਾਬਦੀ ਨੂੰ ਯਾਦਗਾਰੀ ਬਣਾਉਣ ਲਈ ਅਤੇ ਵਿਦਿਅਕ ਇਨਕਲਾਬ ਲਿਆਉਣ ਲਈ ਸ.ਦੀਦਾਰ ਸਿੰਘ ਮਿਨਹਾਸ, ਸ. ਜਮੀਅਤ ਸਿੰਘ ਪੁਆਰ, ਸ. ਕੁਲਦੀਪ ਸਿੰਘ ਮਿਨਹਾਸ, ਡਾ. ਰਘੁਨਾਥ ਸਿੰਘ ਅਤੇ ਸ. ਸੁਰਜੀਤ ਸਿੰਘ ਮਿਨਹਾਸ ਨੇ ਮਿਲ ਕੇ ਸਲਾਹ ਕੀਤੀ ਕਿ ਇੱਕ ਕਾਲਜ ਸਥਾਪਿਤ ਕੀਤਾ ਜਾਵੇ। ਪ੍ਰੋ. ਗੁਰਦਿਆਲ ਸਿੰਘ ਫੁੱਲ, ਜੋ ਕਿ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਪ੍ਰੋਫੈਸਰ ਸਨ, ਅਤੇ ਜਲੰਧਰ ਛਾਉਣੀ ਨੇੜੇ ਨੰਗਲ ਸ਼ਾਮਾ ਪਿੰਡ ਦੇ ਰਹਿਣ ਵਾਲੇ ਸਨ, ਨਾਲ ਸਲਾਹ ਕੀਤੀ ਗਈ।
ਮਾਮਲਾ ਵਿਚਾਰਿਆ ਗਿਆ ਅਤੇ ਪੈਸੇ ਅਤੇ ਜ਼ਮੀਨ ਦੀਆਂ ਮੰਗਾਂ ਸਾਹਮਣੇ ਆ ਗਈਆਂ। ਡਰੋਲੀ ਕਲਾਂ ਪੰਚਾਇਤ ਆਪਣੀ ਜ਼ਮੀਨ ਦਾ ਵੱਡਾ ਹਿੱਸਾ ਇਸ ਮੰਤਵ ਲਈ ਦੇਣ ਲਈ ਸਹਿਮਤ ਹੋ ਗਈ। ਆਖਰਕਾਰ ਹਰ ਵੇਰਵੇ 'ਤੇ ਕੰਮ ਕੀਤਾ ਗਿਆ ਅਤੇ ਸ਼ੁਰੂਆਤੀ ਤੌਰ 'ਤੇ ਪ੍ਰੋ. ਗੁਰਦਿਆਲ ਸਿੰਘ ਫੁੱਲ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਕਾਲਜ 1971 ਵਿੱਚ ਲੜਕੀਆਂ ਦੇ ਸਕੂਲ ਦੇ ਕਮਰਿਆਂ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਕਲਾਸ ਦੀਆਂ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕਾਲਜ ਸ਼ੁਰੂ ਕੀਤਾਗਿਆ। ਇਸ ਦੌਰਾਨ ਪੰਜਾਬ ਦੇ ਉਸ ਸਮੇਂ ਦੇ ਵਿੱਤ ਮੰਤਰੀ ਸ. ਬਲਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਰਸਮੀ ਉਦਘਾਟਨੀ ਸਮਾਰੋਹ ਕਰਨ ਲਈ ਸਹਿਮਤ ਹੋ ਗਏ। ਮੌਜੂਦਾ ਸਾਈਟ 'ਤੇ ਜ਼ਮੀਨ ਦੀ ਇਕਸੁਰਤਾ ਦਾ ਪ੍ਰਬੰਧ ਕਰਨ ਲਈ ਰੈਵੇਨਿਊ ਅਥਾਰਟੀ ਕਾਫ਼ੀ ਦਿਆਲੂ ਸਨ।
ਰਸਮੀ ਸ਼ੁਰੂਆਤ 1971 ਵਿੱਚ ਕੀਤੀ ਗਈ ਸੀ ਅਤੇ ਸ. ਬਲਵੰਤ ਸਿੰਘ, ਵਿੱਤ ਮੰਤਰੀ ਪੰਜਾਬ ਨੇ ਕਾਲਜ ਲਈ 150000 ਰੁਪਏ ਦੀ ਗਰਾਂਟ ਦਾ ਐਲਾਨ ਕੀਤਾ। ਇਸ ਕਾਲਜ ਨਾਲ ਆਲੇ ਦੁਆਲੇ ਦੇ ਪਿੰਡਾਂ ਲਈ ਵਿਦਿਅਕ ਇਨਕਲਾਬ ਦਾ ਕੰਮ ਕੀਤਾ ਖਾਸ ਕਰਕੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੇ ਉੱਚ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। 80 ਦੇ ਦਸ਼ਕ ਤੱਕ ਬਹੁਤ ਸਾਰੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ। ਗ਼ਰੀਬ ਬੱਚਿਆਂ ਦੀਆਂ ਫੀਸਾਂ ਵੀ ਮੁਆਫ ਕੀਤੀਆਂ ਗਈਆਂ। ਅੱਜ ਦੋਆਬੇ ਦੀ ਬਿਸਤ ਦੋਆਬ ਨਹਿਰ ਦਾ ਆਲੇ-ਦੁਆਲੇ ਦਾ ਹਿੱਸਾ ਬਹੁਤ ਪੜ੍ਹਿਆ ਲਿਖਿਆ ਅਤੇ ਅਮੀਰ ਹੈ ਚਾਹੇ ਉਹ ਜਨ ਜਾਤੀ ਹੋਵੇ ਜਾਂ ਅਨੁਸੂਚਿਤ ਜਾਤੀ ਹੋਵੇ ਸੱਭ ਪੜ੍ਹੇ ਲਿਖੇ ਹਨ। ਇਸ ਨਹਿਰ ਦੇ ਆਲੇ-ਦੁਆਲੇ ਸਾਰੇ ਸਿੱਖ ਰਾਜਪੂਤ ਹੀ ਹਨ। ਇਹ ਇੱਕ ਮਾਰਸ਼ਲ ਕੌਮ ਹੈ।
ਮਿਨਹਾਸ ਰਾਜਪੂਤ ਵੰਸ਼ ਨੂੰ ਮੁੱਢਲੇ ਸਿੱਖ ਅਨੁਆਈ ਗਿਣਿਆ ਜਾਂਦਾ ਹੈ। ਚਾਹੇ ਸੰਤ ਰਣਜੀਤ ਸਿੰਘ ਭੋਗਪੁਰ ਵਾਲੇ ਹੋਣ, ਚਾਹੇ ਸੰਤ ਬਾਬਾ ਬ੍ਰਹਮ ਜੀ ਹੋਣ, ਸੰਤ ਬਾਬਾ ਨਿਧਾਨ ਸਿੰਘ ਹੋਣ, ਮਇਆ ਸਿੰਘ ਮਿਨਹਾਸ, ਕੁੰਦਨ ਸਿੰਘ ਪਰਮਾਰ ਅਤੇ ਹੋਰ ਕਿੰਨੇ ਹਨ, ਇਨ੍ਹਾਂ ਨੇ ਹਮੇਸ਼ਾ ਮਾਨਵਤਾ ਦੀ ਭਲਾਈ ਹੀ ਸੋਚੀ ਹੈ। ਚਾਹੇ ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਹੋਵੇ, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ (ਜੋ ਭੱਟੀ ਰਾਜਪੂਤ ਸੀ) ਦੀ ਫੌਜ ਹੋਵੇ, ਇਨ੍ਹਾਂ ਰਾਜਪੂਤਾਂ ਨੇ ਮਾਨਵਤਾ ਦਾ ਹਮੇਸ਼ਾਂ ਭਲਾ ਕੀਤਾ ਹੈ ਪਰ ਇੱਥੇ ਇੱਕ ਗੱਲ ਜਰੂਰ ਕਹਿਣੀ ਚਾਹਾਂਗਾ ਕਿ ਇਨ੍ਹਾਂ ਰਾਜਪੂਤਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸਿਆਸੀ ਖੇਤਰ ਵਿੱਚ ਹਮੇਸ਼ਾ ਪਿੱਛੇ ਧੱਕਿਆ ਹੈ ਸ਼ਾਇਦ ਇਹ ਡਰ ਸੀ ਕਿ ਇਹ ਨਿਡਰ ਕੌਮ ਹੈ। ਗਲਤ ਕੰਮ ਕਰਨ ਲਈ ਕਦੀ ਰਾਜ਼ੀ ਨਹੀਂ ਹੁੰਦੀ। ਇਸ ਦੀ ਮਿਸਾਲ ਖਾੜਕੂ ਲਹਿਰ ਤੋ ਮਿਲ ਜਾਂਦੀ ਹੈ। ਇਸ ਸਮੇਂ ਬਹੁਤ ਪੁਲਿਸ ਅਫਸਰ ਸਨ। ਬਹੁਤ ਪੁਲਿਸ ਵਾਲਿਆਂ ਨੇ ਸਿੱਖਾਂ ਦਾ ਝੂਠੇ ਮੁਕਾਬਲੇ ਬਣਾ ਕੇ ਕਤਲੇਆਮ ਕੀਤਾ ਪਰ ਇਨ੍ਹਾਂ ਪੁਲਿਸ ਅਫਸਰਾਂ ਵਿੱਚ ਇੱਕ ਵੀ ਰਾਜਪੂਤ ਨਹੀਂ ਸੀ। ਇਸ ਕੌਮ ਦਾ ਹਿੱਸਾ ਹੋਣ ਦੇ ਨਾਤੇ ਮੈਂਨੂੰ ਹਮੇਸ਼ਾ ਫਖਰ ਰਹੇਗਾ।
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ ਜਾਣਕਾਰੀ ਸ. ਸੁਰਜੀਤ ਸਿੰਘ ਮਿਨਹਾਸ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੱਤੀ ਜੋ ਮੋਢੀ ਮੈਂਬਰਾਂ ਵਿਚੋ ਇੱਕ ਹਨ।