ਸ਼ਹੀਦ ਭਾਈ ਬਲਵਿੰਦਰ ਸਿੰਘ ਸਰੋਆ
ਪਿੰਡ ਚੁਖਿਆਰਾ
THIS SITE IS MADE FOR RAJPUTS' HISTORY
ਸ਼ਹੀਦ ਭਾਈ ਬਲਵਿੰਦਰ ਸਿੰਘ ਸਰੋਆ
ਪਿੰਡ ਚੁਖਿਆਰਾ
ਸ਼ਹੀਦ ਭਾਈ ਬਲਵਿੰਦਰ ਸਿੰਘ ਸਰੋਆ ਪਿੰਡ ਚੁਖਿਆਰਾ
ਸ਼ਹੀਦ ਭਾਈ ਬਲਵਿੰਦਰ ਸਿੰਘ ਸਰੋਆ ਪਿੰਡ ਚੁਖਿਆਰਾ
06.06.1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਨੇ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਕੀਤਾ ਬਹੁਤ ਸਾਰੇ ਨੌਜਵਾਨ ਸਰਕਾਰ ਤੋਂ ਬਾਗੀ ਹੋ ਗਏ।
ਉਨ੍ਹਾਂ ਵਿੱਚੋਂ ਇਕ ਸ਼ਹੀਦ ਭਾਈ ਬਲਵਿੰਦਰ ਸਿੰਘ ਚਖਿਆਰਾ
ਪਿੰਡ ਤੋਂ ਨਜ਼ਦੀਕ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਵਸਨੀਕ ਸਨ
ਜੋ ਕਿ ਪਿੰਡ ਡਰੋਲੀ ਖੁਰਦ ਦੇ ਫੋਕਲ ਪੁਆਇੰਟ ਵਿਚ ਆੜ੍ਹਤ ਦੀ ਦੁਕਾਨ ਚਲਾਉਂਦੇ ਸੀ।
ਇੱਕ ਦਿਨ ਜਲੰਧਰ ਜ਼ਿਲ੍ਹਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲੀਸ ਨੇ
ਉਨ੍ਹਾਂ ਦੀ ਦੁਕਾਨ ਤੇ ਰੇਡ ਮਾਰੀ ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਮਨਵੀਰ ਸਿੰਘ ਅਜਨੋਹਾ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ।
ਇਸ ਤੋਂ ਬਾਅਦ ਉਹ ਬੀ ਟੀ ਐੱਫ ਸੰਘਾ ਗਰੁੱਪ ਦੇ ਕੁਲਵਿੰਦਰ ਸਿੰਘ ਪਿੰਕੀ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ
ਉਸ ਤੋਂ ਬਾਅਦ ਉਨ੍ਹਾਂ ਨੇ ਇਕ ਐਕਸ਼ਨ ਮੇਹਟੀਆਣਾ ਥਾਣੇ ਦੇ ਉੱਪਰ ਕੀਤਾ ਜਿਸ ਵਿੱਚ ਲਗਪਗ ਛੇ ਸੱਤ ਪੁਲੀਸ ਵਾਲੇ ਜ਼ਖ਼ਮੀ ਹੋ ਗਏ ਇਹ ਐਕਸ਼ਨ ਦਿਨ ਦੇ ਕੋਈ ਬਾਰਾਂ ਇਕ ਵਜੇ ਦੇ ਵਿਚਕਾਰ ਦੁਪਹਿਰ ਨੂੰ ਕੀਤਾ ਗਿਆ।
ਇੱਕ ਦਿਨ ਆਪ ਆਪਣੇ ਸਾਥੀਆਂ ਨਾਲ ਪਿੰਡ ਮੁੰਨਾ ਜ਼ਿਲ੍ਹਾ ਜਲੰਧਰ ਜੋ ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਆਉਂਦਾ ਹੈ
ਇਕ ਡੇਰੇ ਵਿਚ ਬੈਠੇ ਸਨ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਤੇ ਉਨ੍ਹਾਂ ਦੇ ਸਾਥੀ ਉਂਕਾਰ ਸਿੰਘ ਫਗਵਾੜਾ ਤੇ ਕੁਲਵਿੰਦਰ ਸਿੰਘ ਪੈਕੀ ਤੇ ਕੁਝ ਹੋਰ ਸਿੰਘ ਵੀ ਉਨ੍ਹਾਂ ਦੇ ਨਾਲ ਉਸ ਡੇਰੇ ਵਿਚ ਹਾਜ਼ਰ ਸਨ, ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਪੁਲਿਸ ਦੇ ਨਾਲ ਸੀਆਰਪੀਐਫ ਨੇ ਪਿੰਡ ਨੂੰ ਘੇਰਾ ਪਾ ਲਿਆ ਉਸ ਟਾਈਮ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਪਾਠ ਕਰ ਰਹੇ ਸਨ
ਪੁਲਸ ਮੁਲਾਜ਼ਮਾਂ ਨੇ ਦਰਵਾਜ਼ੇ ਮੂਹਰੇ ਆ ਕੇ ਸ਼ਹੀਦ ਭਾਈ ਬਲਵਿੰਦਰ ਸਿੰਘ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ
ਭਾਈ ਸਾਹਿਬ ਨੇ ਅੱਗੋਂ ਸਮਾਪਤੀ ਕਰਕੇ ਬਾਹਰ ਆਉਣ ਲਈ ਇਸ਼ਾਰੇ ਰੂਪੀ ਕਹਿ ਦਿੱਤਾ ਜਦ ਭਾਈ ਸਾਂ ਬਾਹਰ ਆਏ ਤਾਂ ਪੁਲੀਸ ਮੁਲਾਜ਼ਮਾਂ ਦੇ ਪੁੱਛਣ ਤੇ ਉਨ੍ਹਾਂ ਨੇ ਆਪਣੀ ਜੇਬ ਵਿਚੋਂ ਇਕ ਆਇਡੈਂਟਟੀ ਕਾਰਡ ਕੱਢ ਕੇ ਦਿਖਾਇਆ ! ਆਪ ਨੇ ਆਪਣਾ ਨਾਮ ਸ਼ਿੰਗਾਰਾ ਸਿੰਘ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਮੁਲਾਜ਼ਮ ਦੱਸਿਆ। ਪੁਲੀਸ ਮੁਲਾਜ਼ਮਾਂ ਨੇ ਨਾਲ ਚੱਲਣ ਲਈ ਕਿਹਾ ਤਾਂ ਆਪ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਜੁਤੀ ਤਾਂ ਪਾ ਲੈਂਣ ਦਿਓ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਜੁੱਤੀ ਪਾਣ ਜਦ ਅੰਦਰ ਗਏ ਤਾਂ ਦਰਵਾਜ਼ੇ ਦੇ ਪਿੱਛੇ ਖਡ਼੍ਹੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਪੈਂਕੀ ਨੇ ਉਨ੍ਹਾਂ ਨੂੰ ਹੱਥ ਤੋ ਫੜ ਅੰਦਰ ਵੱਲ ਖਿੱਚ ਲਿਆ।
ਇਹ ਸ਼ਹੀਦ ਭਾਈ ਕੁਲਵਿੰਦਰ ਸਿੰਘ ਪੈਂਕੀ ਡਮੁੰਡਾ ਨੇ ਅੰਦਰੋਂ ਫਾਇਰ ਖੋਲ੍ਹ ਦਿੱਤਾ ਇਸ ਨਾਲ ਪਹਿਲੀ ਕਤਾਰ ਦੇ ਪੁਲਸ ਮੁਲਾਜ਼ਮ ਕਈ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ ।
ਫਿਰ ਦੋਨਾਂ ਪਾਸੋਂ ਫਾਇਰਿੰਗ ਹੋਣ ਲੱਗ ਪਈ ਬਾਹਰ ਨਿਕਲ ਸ਼ਹੀਦ ਭਾਈ ਕੁਲਵਿੰਦਰ ਸਿੰਘ ਪੈਕੀ ਤੇ ਉਨ੍ਹਾਂ ਦੇ ਸਾਥੀ ਨਾਲ ਦੇ ਛੋਟੇ ਕਮਾਦ ਵਿੱਚ ਵੜ ਗਏ ।
ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਇਕ ਵੱਡੇ ਕਮਾਦ ਵਿਚ ਵੜ ਗਏ ਦੂਜੇ ਬੰਨੇ ਛੋਟੀ ਕਮਾਦ ਵਿਚੋਂ ਕੁਲਵਿੰਦਰ ਸਿੰਘ ਪੈਂਕੀ ਉਸ ਘੇਰੇ ਨੂੰ ਤੋੜ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ
ਪਰ ਸ਼ਹੀਦ ਭਾਈ ਬਲਵਿੰਦਰ ਸਿੰਘ ਬੁਰੀ ਤਰ੍ਹਾਂ ਘੇਰੇ ਦੇ ਵਿਚ ਫਸ ਗਏ ਅਤੇ ਪੁਲਸ ਮੁਲਾਜ਼ਮਾਂ ਤੇ ਸੀਆਰਪੀ ਆਲਿਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਜਦ ਕੁਝ ਪੁਲੀਸ ਮੁਲਾਜ਼ਮਾਂ ਨੇ ਕਮਾਦ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਨੇ ਬਰੱਸਟ ਮਾਰਿਆ ਸੀਆਰਪੀ ਵਾਲੇ ਚੀਕਾਂ ਮਾਰਦੇ ਵਾਪਸ ਨੂੰ ਭੱਜ ਤੁਰੇ ਜੋ ਮੁਲਾਜ਼ਮ ਜਾਂ ਸੀਆਰਪੀ ਵਾਲੇ ਉੱਥੇ ਮਾਰੇ ਗਏ ਉਨ੍ਹਾਂ ਦੀਆਂ ਲਾਸ਼ਾਂ ਚੁੱਕਣ ਲਈ ਵੀ ਕੋਈ ਅੱਗੇ ਨਹੀਂ ਆ ਰਿਹਾ ਸੀ। ਇੱਥੇ ਹੀ ਇੱਕ ਸੀਆਰਪੀ ਵਾਲਿਆਂ ਦੀ ਏ ਐਲ ਆਰ ਗੰਨ ਜੋ ਸੀਆਰਪੀ ਵਾਲੇ ਉਥੇ ਹੀ ਛੱਡ ਭੱਜ ਗਏ ਸੀ ਓ ਸ਼ਹੀਦ ਭਾਈ ਬਲਵਿੰਦਰ ਸਿੰਘ ਜਿਹਦੇ ਹੱਥ ਆ ਗਈ ਇੱਕ ਸੀਆਰਪੀ ਦਾ ਅਫ਼ਸਰ ਟਿਊਬਵੈੱਲ ਵਾਲੀ ਮੋਟਰ ਦੀ ਛੱਤ ਤੇ ਖੜ੍ਹਾ ਹੋ ਕੇ ਮੁਲਾਜ਼ਮਾਂ ਨੂੰ ਹਦਾਇਤਾਂ ਦੇ ਰਿਹਾ ਸੀ ਉਧਰੋਂ ਭਾਈ ਬਲਵਿੰਦਰ ਸਿੰਘ ਚੁਖਿਆਰਾ ਨੇ ਏ ਅਲ ਆਰ ਗੰਨ ਨਾਲ ਉਸ ਅਫ਼ਸਰ ਤੇ ਫਾਇਰ ਕੀਤਾ ਉਹ ਛੱਤ ਤੋਂ ਹੇਠਾਂ ਡਿੱਗ ਗਿਆ ਦੁਬਾਰਾ ਕਿਸੇ ਅਫ਼ਸਰ ਨੇ ਛੱਤ ਤੇ ਚਡ਼੍ਹਨ ਦੀ ਹਿੰਮਤ ਨਾ ਕੀਤੀ ਜਦ ਪੁਲਸ ਅਫਸਰ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਜਾਣ ਨੂੰ ਕਹਿ ਰਹੇ ਸੀ ਤਾਂ ਕੁਝ ਮੁਲਾਜ਼ਮਾਂ ਨੇ ਜਵਾਬ ਦਿੱਤਾ ਸਾਡੇ ਤੋਂ ਵੱਧ ਤਨਖ਼ਾਹਾਂ ਲੈਂਦੇ ਓ ਤੁਸੀਂ ਅੱਗੇ ਜਾਓ ਵਾਹ ਨਾ ਚੱਲਦੀ ਦੇਖ ਬੁਲਟ ਪਰੂਫ ਟਰੈਕਟਰ ਮੰਗਵਾਏ ਗਏ
ਜਦ ਬੁਲਟ ਪਰੂਫ ਟਰੈਕਟਰ ਆ ਗਏ ਤਾਂ ਸ਼ਹੀਦ ਭਾਈ ਬਲਵਿੰਦਰ ਸਿੰਘ ਨੂੰ ਲੱਗਿਆ ਕਿ ਹੁਣ ਸ਼ਹੀਦੀ ਪਾਉਣ ਦਾ ਵਕਤ ਆ ਗਿਆ ਹੈ ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ
ਖੇਤ ਦੇ ਵਿਚ ਉਨ੍ਹਾਂ ਨੂੰ ਇੱਕ ਟੋਇਆ ਨਜ਼ਰ ਆਇਆ
ਆਪ ਜੀ ਨੇ ਉਸ ਟੋਏ ਨੂੰ ਆਪਣੀ ਸ੍ਰੀ ਸਾਹਿਬ ਨਾਲ ਹੋਰ ਡੂੰਘਾ ਕੀਤਾ ਤੇ ਉਸ ਵਿਚ ਹਥਿਆਰਾਂ ਸਮੇਤ ਵੜ ਕੇ ਉੱਪਰੋਂ ਗੰਨੇ ਤੇ ਕੁਝ ਗੰਨਿਆਂ ਦੀ ਖੋਰੀ ਨਾਲ ਆਪਣੇ ਆਪ ਨੂੰ ਢੱਕ ਲਿਆ
ਟਰੈਕਟਰਾਂ ਨੇ ਪੂਰੇ ਖੇਤ ਦੇ ਗੰਨਿਆਂ ਨੂੰ ਵਿਛਾ ਕੇ ਰੱਖ ਛੱਡਿਆ
ਉਸ ਟੋਏ ਦੇ ਉੱਪਰੋਂ ਵੀ ਟਰੈਕਟਰ ਕਈ ਵਾਰ ਨਿਕਲਿਆ ਜਿਸ ਦੇ ਕਾਰਨ ਭਾਈ ਸਾਹਿਬ ਦੇ ਸਿਰ ਤੇ ਛਾਤੀ ਦੀਆਂ ਪਸਲੀਆਂ ਤੇ ਕਾਫ਼ੀ ਸੱਟਾਂ ਲੱਗੀਆਂ।
ਤੀਜੇ ਦਿਨ ਸਵੇਰ ਦੇ ਤਿੰਨ ਕੁ ਵਜੇ ਭਾਈ ਸਾਹਿਬ ਨੂੰ ਕਿਸੇ ਗੈਬੀ ਸ਼ਕਤੀ ਨੇ ਹਿਲਾ ਕੇ ਉਠਾਇਆ ਜਦ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਪੂਰੀ ਹਿੰਮਤ ਕਰਕੇ ਉੱਠੇ ਉਨ੍ਹਾਂ ਟੋਏ ਵਿੱਚੋਂ ਆਪਣੀ ਏਕੇ ਸਨਤਾਲੀ ਅਸਾਲਟ ਰਾਈਫਲ ਅਤੇ ਏ ਅਲ ਆਰ ਨੂੰ ਵੀ ਚੁੱਕਿਆ ਤੇ ਇੱਕ ਗੰਨਿਆਂ ਦੀ ਤੇ ਖੋਰੀ ਦੀ ਪੰਡ ਬਣਾ ਉਹਦੇ ਵਿੱਚ ਲੁਕੋਇਆ ਸਿਰ ਤੇ ਰੱਖ ਕੇ ਬਾਹਰ ਨਿਕਲ ਆਏ ਉਨ੍ਹਾਂ ਦੇਖਿਆ ਕਿ ਉਹ ਦੋ ਘੇਰੇ ਤਾਂ ਪੁਲਸ ਦੇ ਲੰਘ ਆਏ ਸਨ ਤੀਜੇ ਘੇਰੇ ਦੇ ਪੁਲਸ ਮੁਲਾਜ਼ਮ ਤੇ ਸੀਆਰਪੀ ਵਾਲੇ ਸੁੱਤੇ ਨਜ਼ਰ ਆਏ ਆਪ ਜੀ ਦਾ ਦਿਲ ਕੀਤਾ ਕਿ ਬਰਾਸਟ ਮਾਰ ਕੇ ਇਨ੍ਹਾਂ ਨੂੰ ਥੁਰ ਟਿਕਟ ਕੱਟ ਦਿਆਂ ਪਰ ਸੱਟਾਂ ਲੱਗੀਆਂ ਹੋਣ ਕਰਕੇ ਸਰੀਰ ਤੇ ਹੱਥ ਸਾਥ ਨਹੀਂ ਦੇ ਰਹੇ ਸਨ
ਕੁਝ ਦੂਰੀ ਤੇ ਪੁੱਜਣ ਤੇ ਉਨ੍ਹਾਂ ਨੂੰ ਇਕ ਖੇਤਾਂ ਵਿੱਚ ਭਈਆ ਕੰਮ ਕਰਦਾ ਮਿਲਿਆ ਉਹ ਭਾਈ ਸਾਹਿਬ ਨੂੰ ਦੇਖ ਸਮਝ ਗਿਆ ਕਿ ਓਹੀਓ ਸਿੰਘ ਹੈ ਜਿਸ ਨਾਲ ਤਿੰਨ ਦਿਨ ਤੋਂ ਮੁਕਾਬਲਾ ਚੱਲਦਾ ਪਿਆ ਸੀ ਉਸ ਨੇ ਭਾਈ ਸਾਹਿਬ ਨੂੰ ਆਪਣੇ ਕੱਪੜੇ ਦਿੱਤੇ ਤੇ ਮੋਟਰ ਵਾਲੇ ਕੋਠੇ ਵਿੱਚ ਬਿਠਾ ਕੇ ਆਪ ਆਪਣੇ ਖੇਤ ਦੇ ਮਾਲਕਾਂ ਨੂੰ ਬੁਲਾਉਣ ਪਿੰਡ ਵੱਲ ਹੋ ਤੁਰਿਆ
ਕੁਝ ਦੇਰ ਬਾਅਦ ਭਈਆ ਤੇ ਉਸਦੇ ਨਾਲ ਉਸਦਾ ਮਾਲਕ ਮੋਟਰ ਤੇ ਪਹੁੰਚ ਗਏ ਖੇਤ ਮਾਲਕ ਨੇ ਦੁੱਧ ਛਕਾਇਆ ਸ਼ਹੀਦ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਮੁਖ਼ਬਰੀ ਕਰਨੀ ਇਹ ਜਾਂ ਮੇਰੀ ਮੱਦਦ ਮਰਜ਼ੀ ਤੁਹਾਡੀ ਹੈ ਖੇਤ ਮਾਲਕ ਨੇ ਨਾਲ ਦੇ ਖੇਤਾਂ ਚ ਬੈਠੇ ਗੁੱਜਰਾਂ ਨਾਲ ਸਲਾਹ ਮਸ਼ਵਰਾ ਕਰਕੇ ਗੁੱਜਰਾਂ ਦੇ ਇਕ ਰੇਹੜੇ ਤੇ ਪੱਠਿਆਂ ਦੀਆਂ ਪੰਡਾਂ ਦੇ ਵਿੱਚ ਭਾਈ ਸਾਹਿਬ ਨੂੰ ਲੁਕੋ ਕੇ ਪਿੰਡ ਪਾਂਛਟਾ ਪੁੱਜਦਾ ਕਰ ਦਿੱਤਾ ਕੁਛ ਦਿਨ ਪਾਸਟਾ ਇਲਾਜ ਕਰਾਉਣ ਤੋਂ ਬਾਅਦ ਭਾਈ ਸਾਹਿਬ ਨੂੰ ਇਕ ਜਾਣਕਾਰ ਸਿੰਘ ਦੇ ਘਰ ਪਿੰਡ ਨਡਾਲੋ ਲੈ ਆਂਦਾ ਗਿਆ।
ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਦੇ ਠੀਕ ਹੋ ਜਾਣ ਤੋਂ ਬਾਅਦ ਬੀ ਟੀ ਐੈੱਫ ਦੇ ਸਿੰਘਾਂ ਨੇ ਇਕ ਮੀਟਿੰਗ ਪੁਰਾਣੀ ਡਰੋਲੀ ਪਿੰਡ ਵਿੱਚ ਰੱਖੀਂ ਜਿਸ ਘਰ ਵਿੱਚ ਸਿੰਘਾਂ ਨੇ ਮੀਟਿੰਗ ਕਰਨੀ ਸੀ ਉਹ ਮਹਿੰਦਰ ਸਿੰਘ ਪਟਵਾਰੀ ਦਾ ਘਰ ਸੀ ਮਹਿੰਦਰ ਸਿੰਘ ਪਟਵਾਰੀ ਪੁਲਸ ਕੋਲ ਜਾ ਮੁਖ਼ਬਰੀ ਕਰ ਆਇਆ
ਮੀਟਿੰਗ ਤੋਂ ਇਕ ਦਿਨ ਪਹਿਲਾਂ ਦੋ ਸਿੰਘ ਉਸ ਦੇ ਘਰ ਪਹੁੰਚ ਗਏ ਪਟਵਾਰੀ ਦੇ ਪਰਿਵਾਰ ਨੇ ਸਿੰਘਾਂ ਨੂੰ ਦੁੱਧ ਵਿਚ ਜ਼ਹਿਰ ਪਿਲਾ ਦਿੱਤੀ ਜਿਸ ਨਾਲ ਉਂਕਾਰ ਸਿੰਘ ਫਗਵਾੜਾ ਤੇ ਭਾਈ ਹਜ਼ੂਰਾ ਸਿੰਘ ਸ਼ਹੀਦ ਹੋ ਗਏ ਉਸ ਦਿਨ ਸਿੰਘਾਂ ਕੋਲ ਦਸ ਕੁ ਲੱਖ ਰੁਪਏ ਵੀ ਸਨ ।ਉਨ੍ਹਾਂ ਪੈਸਿਆਂ ਨੂੰ ਪਰਿਵਾਰ ਵੱਲੋਂ ਅੱਗ ਲਾ ਦਿੱਤੀ ਗਈ ਕੁਝ ਪੈਸੇ ਬਚ ਗਏ ਤਾਂ ਉਹ ਪੁਲਸ ਨੇ ਇਨਾਮ ਵਜੋਂ ਪਰਿਵਾਰ ਨੂੰ ਦੇ ਦਿੱਤੇ ।
ਪੁਲਸ ਇਸ ਨੂੰ ਮੁਕਾਬਲਾ ਦਿਖਾਉਣ ਲਈ ਸਾਰੀ ਰਾਤ ਆਪ ਈ ਫਾਇਰਿੰਗ ਕਰਦੀ ਰਹੀ ਤੇ ਆਪ ਹੀ ਨਾਅਰੇ ਲਾਉਂਦੀ ਰਹੀ
ਜੋ ਹਥਿਆਰ ਜਾਂ ਗੋਲੀ ਸਿੱਕਾ ਅਖ਼ਬਾਰਾਂ ਵਿਚ ਦਿਖਾਇਆ ਗਿਆ ਉਨ੍ਹਾਂ ਵਿਚੋਂ ਇਕ ਵੀ ਨਹੀਂ ਚਲਿਆ ਹੋਇਆ ਸੀ ।
ਦੋ ਏ ਕੇ 47 ਤੇ ਏ ਐਲ ਆਰ ਗਨ ਜੋ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਮੋਨਾ ਪਿੰਡ ਦੇ ਪੁਲੀਸ ਮੁਕਾਬਲੇ ਵਿੱਚੋਂ ਲੈ ਕੇ ਆਇਆ ਸੀ ਉਹ ਵੀ ਪੁਲਸ ਦੇ ਹੱਥ ਲੱਗੀ
ਇਸ ਤੋਂ ਇਕ ਹਫ਼ਤੇ ਬਾਅਦ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਅਤੇ ਉਸਦੇ ਸਾਥੀਆਂ ਵੱਲੋਂ ਮੁਖ਼ਬਰ ਮਹਿੰਦਰ ਸਿੰਘ ਪਟਵਾਰੀ ਦੇ ਘਰ ਹਮਲਾ ਕੀਤਾ ਸੀ ਉਸ ਦੇ ਘਰ ਮੌਜੂਦ ਸੀਆਰਪੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਵਿਚ ਮੁਖ਼ਬਰ ਮਹਿੰਦਰ ਸਿੰਘ ਪਟਵਾਰੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਪਰ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਵੱਡੇ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਹ ਮਰਨੋਂ ਬਚ ਗਿਆ।
ਇਕ ਹੋਰ ਗੱਲ ਇੱਥੇ ਜ਼ਿਕਰਯੋਗ ਹੈ ਐਸ ਹੀ ਡਰੋਲੀ ਕਲਾਂ ਪਿੰਡ ਦਾ ਬੱਬੀ ਨਾਮ ਦਾ ਇਕ ਹੋਰ ਮੁਖ਼ਬਰ ਸਰਗਰਮ ਸੀ ਜਿਸ ਨੂੰ ਬਾਅਦ ਵਿੱਚ ਪੰਜਾਬ ਪੁਲੀਸ ਨੇ ਇਨਾਮ ਵਜੋਂ ਅਮਰੀਕਾ ਭੇਜ ਦਿੱਤਾ ਸੀ ਜੋ ਅੱਜਕੱਲ੍ਹ ਅਮਰੀਕਾ ਹੀ ਰਹਿ ਰਿਹਾ ਹੈ।
1992- 93 ਵਿੱਚ ਕੇ ਪੀ ਐੱਸ ਗਿੱਲ ਵੱਲੋਂ ਰਾਤਰੀ ਗਲਬਾ ਦੇ ਨਾਮ ਹੇਠ ਇਕ ਅਪਰੇਸ਼ਨ ਚਲਾਇਆ ਗਿਆ ਉਹ ਪੰਜਾਬ ਭਰ ਵਿੱਚ ਸੀ ਆਪ ਖੁੱਲ੍ਹੀ ਜੀਪ ਵਿੱਚ ਨਾਲ ਆਉਂਦਾ ਸੀ ਇਕ ਦਿਨ ਪਹਿਲਾਂ ਉਸ ਦੀ ਅਨਾਊਂਸਮੈਂਟ ਕੀਤੀ ਜਾਂਦੀ ਸੀ ਜਦ ਉਹ ਆਦਮਪੁਰ ਦੇ ਇਲਾਕੇ ਵਿੱਚ ਆਇਆ ਤਾਂ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਅਤੇ ਉਸਦੇ ਸਾਥੀਆਂ ਵੱਲੋਂ ਉਸ ਪੁਲੀਸ ਪਾਰਟੀ ਤੇ ਘਾਤ ਲਾ ਕੇ ਹਮਲਾ ਕੀਤਾ ਗਿਆ
ਆਪਣੀ ਹੋਂਦ ਨੂੰ ਪ੍ਰਗਟਾਇਆ।
ਅਗਲੇ ਦਿਨ ਦੀਆਂ ਅਖ਼ਬਾਰਾਂ ਵਿੱਚ ਕੇਪੀਐੱਸ ਗਿੱਲ ਨੂੰ ਕਹਿਣਾ ਪਿਆ ਬਾਕੀ ਪੰਜਾਬ ਵਿੱਚ ਤਾਂ ਮੈਂ ਖਾੜਕੂ ਖਤਮ ਕਰ ਦਿੱਤੇ ਹਨ
ਪਰ ਆਦਮਪੁਰ ਦੇ ਇਲਾਕੇ ਵਿੱਚ ਖਾੜਕੂ ਅਜੇ ਵੀ ਸਰਗਰਮ ਹਨ
ਪੁਲਸ ਦਾ ਦਬਾਅ ਵਧਦਾ ਦੇਖ ਬੀ ਟੀ ਐਫ ਦੇ ਸਿੰਘਾਂ ਨੇ ਇਕ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕੀ ਹੁਣ ਪੰਜਾਬ ਨੂੰ ਛੱਡ ਦਿੱਤਾ ਜਾਵੇ
ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ,ਭਾਈ ਮਨਵੀਰ ਸਿੰਘ ਅਜਨੋਹਾ ਅਤੇ ਅਤੇ ਭਾਈ ਰਾਜਿੰਦਰ ਸਿੰਘ ਡਰੋਲੀ ਕਲਾਂ ਤੇ ਹੋਰ ਸਾਥੀ ਉੜੀਸਾ ਪਹੁੰਚਣ ਵਿਚ ਕਾਮਯਾਬ ਹੋ ਗਏ
ਇਕ ਦਿਨ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਉਸ ਨਾਲ ਇੱਕ ਸਾਥੀ ਜੋ ਬੱਬਰਾਂ ਦੇ ਗਰੁੱਪ ਦਾ ਸੀ ਇਹ ਇਕ ਪੈਟਰੋਲ ਪੰਪ ਤੋਂ ਟਰੱਕ ਵਿੱਚ ਡੀਜ਼ਲ ਭਰਵਾਉਣ ਲੱਗੇ ਤਾਂ ਇਨ੍ਹਾਂ ਦੇ ਕੋਲ ਇਕ ਬਿਹਾਰੀ ਕਲੀਂਡਰ ਸੀ ਉਹ ਟਰੱਕ ਵਿਚੋਂ ਇਕ ਏਕੇ 56 ਰਾਈਫਲ ਲੈ ਕੇ ਭੱਜ ਪਿਆ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਦੀ ਨਜ਼ਰ ਜਦ ਉਸ ਬਿਹਾਰੀ ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਵਾਜ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ ਤਾਂ ਮਜਬੂਰੀ ਚ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਵੱਲੋਂ ਉਸ ਨੂੰ ਗੋਲੀ ਮਾਰਨੀ ਪਈ।
ਪੈਟਰੋਲ ਪੰਪ ਤੋਂ ਨਿਕਲਦਿਆਂ ਹੀ ਇਨ੍ਹਾਂ ਪਿੱਛੇ ਲੋਕਲ ਪੁਲੀਸ ਲੱਗ ਗਈ ਇਹ ਭੱਜਦੇ ਭੱਜਦੇ ਇੱਕ ਜੰਗਲ ਵਿੱਚ ਜਾ ਵੜੇ
ਥੋੜ੍ਹੀ ਦੂਰ ਗਿਆਂ ਇਕ ਪਿੰਡ ਆਇਆ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਤੇ ਉਸ ਦਾ ਸਾਥੀ ਇੱਕ ਘਰ ਵਿੱਚ ਵੜ ਗਏ ਪਰ ਘਰ ਵਾਲਿਆਂ ਨੇ ਬਾਹਰੋਂ ਦਰਵਾਜ਼ੇ ਨੂੰ ਕੁੰਡਾ ਲਾ ਦਿੱਤਾ ਪੁਲਸ ਨੇ ਇੱਥੇ ਪਹੁੰਚ ਕੇ ਘੇਰਾ ਪਾ ਲਿਆ ਹੁਣ ਪੁਲਸ ਨਾਲ ਸੀਆਰਪੀ ਵੀ ਸੀ ਦੋਨਾਂ ਪਾਸਿਓਂ ਫਾਇਰਿੰਗ ਸ਼ੁਰੂ ਹੋ ਗਈ
ਇਸ ਦੁਵੱਲੀ ਫਾਇਰਿੰਗ ਦੇ ਵਿੱਚ ਘਰ ਦੇ ਜੀਅ ਵੀ ਮਾਰੇਗੇ
ਅਖ਼ੀਰ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਆਪਣੇ ਸਾਥੀ ਨਾਲ ਸ਼ਹੀਦੀ ਪਾ ਗਏ।
ਅਗਲੇ ਦਿਨ ਕੁਝ ਇੰਗਲਿਸ਼ ਦੀਆਂ ਅਖ਼ਬਾਰਾਂ ਵਿੱਚ ਇਸ ਮੁਕਾਬਲੇ ਦੀ ਖ਼ਬਰ ਲੱਗੀ ਤੇ ਨਾਲ ਹੀ ਫੋਟੋਆਂ ਵੀ ਜਿਸ ਤੋਂ ਪੰਜਾਬ ਪੁਲਸ ਨੇ ਇਨ੍ਹਾਂ ਦੀ ਸ਼ਨਾਖਤ ਕੀਤੀ ਅਤੇ ਉੱਥੇ ਹੀ ਪਰਿਵਾਰ ਦੀ ਗੈਰ ਹਾਜ਼ਰੀ ਵਿਚ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ ਤੇ ਘਰਦਿਆਂ ਨੂੰ ਵੀ ਪੁਲਸ ਨੇ ਇਤਲਾਹ ਦੇ ਦਿੱਤੀ ਇਹ ਸੀ ਜੁਝਾਰੂ ਜਾਂਬਾਜ਼ ਯੋਧੇ ਸ਼ਹੀਦ ਭਾਈ ਬਲਵਿੰਦਰ ਸਿੰਘ ਚੁਖਿਆਰਾ ਦੀ ਸੰਘਰਸ਼ਮਈ ਦਾਸਤਾਨ ਤੇ ਜੰਗੇ ਆਜ਼ਾਦੀ ਵਿਚ ਆਖ਼ਰੀ ਤੇ ਆਖ਼ਰੀ ਗੋਲੀ ਦੇ ਨਾਲ ਲੜਿਆ।