THIS SITE IS MADE FOR RAJPUTS' HISTORY
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ।।
ਕੀ ਇਥੇ ਸੱਚਮੁੱਚ ਕਿਸਾਨ ਨੂੰ "ਜਟੁ" ਕਿਹਾ ਗਿਆ ਹੈ। ਅਗਰ ਇਸ ਸ਼ਬਦ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ, ਅਤੇ ਖੋਜ ਤੋਂ ਪਤਾ ਲੱਗਦਾ ਹੈ ਕਿ ਅੱਜ ਦਾ"ਜੱਟ" ਸ਼ਬਦ ਇਸ ਦਾ ਹੀ ਬਿਗੜਿਆ ਹੋਇਆ ਰੂਪ ਹੈ।
ਇਹ ਸਲੋਕ ਬਾਬਾ ਫਰੀਦ ਜੀ ਦਾ ਲਿਖਿਆਂ ਹੈ। ਭਾਵੇਂ ਬਾਬਾ ਫਰੀਦ ਮੁਸਲਮਾਨ ਸਨ ਪਰ ਇੱਕ ਚੰਗੀ ਸਿੱਖਿਆ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆਂ ਹੈ। ਇੱਥੇ ਬਾਬਾ ਫਰੀਦ ਜੀ ਇੱਕ ਬੇਵਕੂਫ ਇਨਸਾਨ ਲਈ ਲਿਖ ਰਹੇ ਹਨ ਨਾ ਕਿ ਕਿਸੇ ਕਿਸਾਨ ਲਈ। ਕਿਸਾਨ ਕੋਈ ਫਸਲ ਜਾਂ ਪੌਦਾ ਬੀਜਣ ਸਮੇਂ ਗਲਤੀ ਨਹੀਂ ਕਰ ਸਕਦਾ। ਪੁਰਾਣੇ ਸਮੇਂ ਵਿੱਚ ਜਟੁ ਇੱਕ ਬੇਵਕੂਫ਼ ਕਿਸਮ ਦੇ ਬੰਦੇ ਨੂੰ ਕਿਹਾ ਜਾਂਦਾ ਸੀ। ਉਸ ਨੂੰ ਜਟੁਬੈੜ੍ਹ ਵੀ ਆਖਿਆ ਜਾਂਦਾ ਸੀ। ਜਿਵੇ ਇੱਕ ਨਵਾਂ ਬਹਿੜ੍ਹਾ ਸ਼ਦਾਈ ਹੋ ਕੇ ਪੰਜਾਲੀ ਤੋੜ ਦਿੰਦਾ ਹੈ। ਉਸੇ ਤਰਾਂ ਜਟੁ ਸ਼ਬਦ ਕੌਮ ਵਿੱਚੋਂ ਬਰਖਾਸਤ ਕੀਤੇ ਵਿਅਕਤੀ ਲਈ ਵਰਤਿਆ ਜਾਂਦਾ ਸੀ। ਖਾਸ ਕਰਕੇ Kshatrya ਆਪਣੀ ਨਿਕੰਮੀ ਔਲਾਦ ਨੁੰ ਘਰ ਵਿੱਚੋਂ ਕੱਢ ਦਿੰਦੇ ਸਨ ਪੁਰਾਣੀ ਕਹਾਵਤ ਮਸ਼ਹੂਰ ਹੈ ''ਜਾਟ ਰੇ ਜਾਟ ਤੇਰੇ ਸਿਰ ਪੇ ਖਾਟ ਬੋਲ ਸੋਲਾਂ ਦੂਣੀ ਆਠ"। ਬੇਸ਼ੱਕ ਅੱਜ ਇਹ ਕਹਾਵਤ ਮਜ਼ਾਕ ਦੇ ਤੌਰ ਤੇ ਜੱਟ ਲੋਕਾਂ ਨੂੰ ਬੋਲੀ ਜਾਂਦੀ ਹੈ ਪਰ ਇਹ ਇੱਕ ਬੇਵਕੂਫ ਬੰਦੇ ਨੂੰ ਕਹਿਣ ਵਾਸਤੇ ਬਣਾਈ ਹੈ।
ਅੱਜ ਦੇ ''ਜੱਟ" ਅਤੇ ਬਾਬਾ ਫ਼ਰੀਦ ਦੇ "ਜਟੁ" ਵਿੱਚ ਕੀ ਫਰਕ ਹੈ? ਇਹ ਸ਼ਬਦ ਜਿਆਦਾਤਰ Kshatrya ਲੋਕ ਆਪਣੇ ਸਮਾਜ ਵਿਚੋਂ ਬਰਖ਼ਾਸਤ ਕੀਤੇ ਬੰਦੇ ਲਈ ਵਰਤਦੇ ਸਨ। ਇੱਕ ਵਾਰ ਜੋ Kshatrya ਵਰੁਣ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਉਸ ਦਾ ਵਿਆਹ ਇਸ ਵਰਣ ਵਿੱਚ ਨਹੀ ਹੁੰਦਾ ਸੀ ਉਹ ਦੂਸਰੇ ਵਰਣ ਵਿੱਚ ਆਪਣਾ ਵਿਆਹ ਕਰਵਾਉਂਦਾ ਸੀ ਅਤੇ ਉਸ ਕੁਲ ਨੂੰ ਜਟੁ ਕਿਹਾ ਜਾਂਦਾ ਸੀ। ਆਪਣਾਂ ਗੋਤ ਵੀ ਨਹੀ ਲਿਖਣ ਦਿੱਤਾ ਜਾਂਦਾ ਸੀ। ਉਸ ਦੀਆਂ ਅਗਲੀਆਂ ਪੀੜ੍ਹੀਆਂ ਵੀ Kshatrya ਵਰਣ ਵਿੱਚ ਹੀ ਵਿਆਹ ਨਹੀ ਕਰ ਸਕਦੀਆਂ ਸਨ। ਮੁਸਲਮਾਨਾਂ ਦੇ ਆਉਣ ਨਾਲ ਇਹ ਪਾੜਾ ਹੋਰ ਵੱਧ ਗਿਆ। ਜਿਸ ਨੂੰ ਬਰਾਦਰੀ ਵਿਚੋਂ ਬਰਖਾਸਤ ਕੀਤਾ ਜਾਂਦਾ ਉਹ ਮੁਸਲਮਾਨਾਂ ਨਾਲ ਰਲ ਜਾਂਦਾ। ਕੁੱਝ ਲੋਕ ਜੋ ਮੁਸਲਮਾਨਾਂ ਦੇ ਆਉਣ ਨਾਲ ਤਾਕਤਵਰ ਬਣ ਗਏ ਉਨ੍ਹਾਂ ਨੇ ਆਪਣੇ ਗੋਤ ਵੀ ਜ਼ਬਰਦਸਤੀ ਲਿਖੇ ਜਿਨ੍ਹਾਂ ਵਿੱਚ ਭੱਟੀ, ਪਰਮਾਰ ਅਤੇ ਚੌਹਾਨ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਮੁਸਲਮਾਨ ਬਣ ਗਏ। ਇਸ ਸਮੇਂ ਬਾਬਾ ਫਰੀਦ ਜੀ ਦੀਆਂ ਲਿਖਤਾਂ ਨੇ ਵੀ ਬਹੁਤ ਪ੍ਰਭਾਵ ਪਾਇਆ। ਬਾਬਾ ਫਰੀਦ ਜੀ ਲਈ ਇੱਕ ਕਹਾਵਤ ਮਸ਼ਹੂਰ ਹੈ ਕਿ ਔਰੰਗਜੇਬ ਦੀ ਤਲਵਾਰ ਨੇ ਓਨੇ ਮੁਸਲਮਾਨ ਨਹੀਂ ਬਣਾਏ ਜਿੰਨੇ ਬਾਬਾ ਫਰੀਦ ਦੀ ਕਲਮ ਨੇ ਬਣਾ ਦਿੱਤੇ।
ਅੱਜ ਜਿਨ੍ਹਾਂ ਲੋਕਾਂ ਨੂੰ ਅਸੀਂ ਪੰਜਾਬ, ਹਰਿਆਣਾ ਜਾਂ ਰਾਜਸਥਾਨ ਵਿੱਚ ਜੱਟ ਕਹਿੰਦੇ ਹਾਂ ਅਸਲ ਵਿੱਚ ਇਸ ਕੌਮ ਨੂੰ ਮਜ਼ਾਰਾ ਕੌਮ ਕਿਹਾ ਜਾਂਦਾ ਸੀ ਜੋ ਜਿਮੀਦਾਰੀ ਪ੍ਰਥਾ ਹੇਠ ਲਤਾੜੇ ਹੋਏ ਲੋਕ ਸਨ। ਜਿਮੀਦਾਰ ਦੀ ਜਮੀਨ ਤੇ ਕਿਸਾਨੀ ਕਰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਾਨਕ ਜੀ ਦੇ ਦਿੱਤੇ ਉਪਦੇਸ਼ ਅਨੁਸਾਰ ਕੰਮ ਕੀਤਾ। "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਅਨੁਸਾਰ ਦੀ ਪਹਿਲੀ ਵਾਰ ਇਨ੍ਹਾਂ ਲੋਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ। ਸਿੱਖ ਰਾਜ ਦੇ ਪਤਨ ਤੋਂ ਬਾਅਦ ਅੰਗਰੇਜਾਂ ਦਾ ਕਬਜ਼ਾ ਹੋ ਗਿਆ। ਅੰਗਰੇਜ਼ਾਂ ਨੇ ਵੀ ਇਸ ਕੌਮ ਨੂੰ ਜਨਰਲ ਕੌਮ ਵਿੱਚ ਨਹੀ ਲਿਖਿਆਂ। ਜੋ 1950 ਵਿੱਚ ਨਵੇਂ ਸੰਵਿਧਾਨ ਅਨੁਸਾਰ ਲਿਖਿਆ ਗਿਆ ਅਤੇ ਇਸ ਕੌਮ ਨੂੰ ਜਨਰਲ ਕੈਟਾਗਰੀ ਵਿਚ ਲਿਖਿਆ ਗਿਆ।
ਅਖੀਰ ਵਿੱਚ ਕਹਿਣਾ ਸੱਚ ਹੋਵੇਗਾ ਕਿ ਜੱਟ ਸ਼ਬਦ ਜਟੁ ਦਾ ਹੀ ਬਿਗੜਿਆ ਹੋਇਆ ਰੂਪ ਹੈ। ਇਸ ਦਾ ਅਸਲੀ ਮਤਲਬ ਕਿਸਾਨ ਨਹੀ ਹੈ।