ਸ਼ਹੀਦ ਹਰਜਾਪ ਸਿੰਘ ਲਾਡੀ
THIS SITE IS MADE FOR RAJPUTS' HISTORY
ਸ਼ਹੀਦ ਹਰਜਾਪ ਸਿੰਘ ਲਾਡੀ
ਸ਼ਹੀਦ ਹਰਜਾਪ ਸਿੰਘ ਲਾਡੀ
ਸ਼ਹੀਦ ਹਰਜਾਪ ਸਿੰਘ ਲਾਡੀ
8 ਸਤੰਬਰ 1970 ਨੂੰ ਸ. ਗੁਰਮੀਤ ਸਿੰਘ ਸਰੋਆ ਪਿੰਡ ਚੁਖਿਆਰਾ ਦੇ ਘਰ ਜਨਮੇ ਪੁੱਤਰ ਹਰਜਾਪ ਸਿੰਘ ਲਾਡੀ। ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਇੰਨੀ ਛੋਟੀ ਉਮਰੇ ਇੰਨਾ ਵੱਡਾ ਇਤਿਹਾਸਕ ਕੰਮ ਕਰ ਜਾਵੇਗਾ। 12-13 ਸਾਲ ਦੀ ਉਮਰ ਵਿੱਚ ਹੀ ਖਾਲਸਾ ਫੌਜ ਵਿਚ ਅੰਮ੍ਰਿਤਸਰ ਜਾ ਡਟਿਆ। ਜੂਨ 1984 ਵਿੱਚ ਉਸ ਦੀ ਡਿਉਟੀ ਰਾਮਗੜ੍ਹੀਆ ਬੁੰਗੇ ਤੇ ਲੱਗੀ। 8 ਜੂਨ ਤੱਕ ਬਿਨਾਂ ਖਾਧੇ ਪੀਤੇ ਲੜਿਆ। 8 ਜੂਨ ਗੋਲੀ ਸਿੱਕਾ ਖਤਮ ਹੋਣ ਤੋ ਬਾਅਦ ਨੂੰ ਜਦੋ ਜਿਉਂਦੇ 3 ਸਿੰਘਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਚੁੱਕਿਆ। ਛੋਟੀ ਉਮਰ ਹੋਣ ਦੇ ਬਾਵਜੂਦ ਫੌਜ ਨੇ ਬਹੁਤ ਤਸ਼ੱਦਦ ਕੀਤੇ। ਇੱਕ ਪੈਰ ਪਾੜ ਦਿੱਤਾ। ਕਾਫੀ ਸਮਾਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਹੋਈ। ਅਜੇ ਵੀ ਲੰਗੜਾ ਕੇ ਤੁਰਦਾ ਸੀ। ਸੁਖਦੇਵ ਸਿੰਘ ਸਖੀਰਾ ਦਾ ਬਹੁਤ ਨਜ਼ਦੀਕੀ ਸੀ। ਸੁਖਦੇਵ ਸਿੰਘ ਸਖੀਰਾ ਨੂੰ ਵੀ ਧੋਖੇ ਨਾਲ ਆਪਣਿਆਂ ਨੇ ਹੀ ਸ਼ਹੀਦ ਕਰ ਦਿੱਤਾ। ਜੇਲ੍ਹ ਵਿਚੋਂ ਆ ਕੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦਾਖਲਾ ਲੈ ਲਿਆ। ਓਨੀ ਦੇਰ ਹੀ ਰਿਹਾ ਜਿੰਨੀ ਦੇਰ ਪੈਰ ਨਹੀ ਠੀਕ ਹੋ ਗਿਆ। ਪੈਰ ਠੀਕ ਹੋਣ ਤੇ ਫਿਰ ਆਪਣੇ ਰਸਤੇ ਤੁਰ ਪਿਆ। ਸਾਡੇ ਨਾਲ ਰਹਿੰਦਾ ਸੀ ਬਹੁਤ ਸਾਰੀਆਂ ਗੱਲਾਂ ਦੱਸਦਾ ਸੀ ਪ੍ਰੰਤੂ ਕੋਈ ਖੁੱਲ੍ਹ ਕੇ ਗੱਲ ਨਹੀਂ ਸੀ ਦੱਸਦਾ। ਬਾਅਦ ਵਿੱਚ ਪਤਾ ਲੱਗਾ ਕਿ ਜਦੋ ਆਕਾਲ ਤੱਖਤ ਢਹਿ ਗਿਆ ਸੀ ਇੱਕ ਰਾਮਗੜ੍ਹੀਆ ਬੁੰਗਾ ਹੀ ਸੀ ਜਿਸ ਤੇ ਕੋਈ ਡਟਿਆ ਸੀ ਉਹ ਹਰਜਾਪ ਸਿੰਘ ਲਾਡੀ ਅਤੇ ਉਸ ਦੇ ਸਾਥੀ ਸਨ। ਆਕਾਲ ਤਖਤ ਢੇਰੀ ਹੋਣ ਤੋਂ ਬਾਅਦ ਰਾਮਗੜ੍ਹੀਆ ਬੁੰਗੇ ਤੇ ਨਿਸ਼ਾਨ ਲਹਿਰਾਉਣ ਵਾਲਾ ਵੀ ਹਰਜਾਪ ਸਿੰਘ ਹੀ ਸੀ ਜੋ ਇਹ ਸੁਨੇਹਾ ਦੇ ਰਿਹਾ ਸੀ ਕਿ ਅਸੀਂ ਅਜੇ ਜਿਉਂਦੇ ਹਾਂ। ਅਕਾਲ ਤਖ਼ਤ ਢਾਹੁਣ ਤੋਂ ਬਾਅਦ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਇਆ ਉਸ ਉਤੇ ਹਰਜਾਪ ਸਿੰਘ ਨੇ ਗੋਲੀ ਚਲਾਈ ਸੀ ਕਈ ਦਿਨਾ ਦੇ ਭੁੱਖੇ ਸ਼ਰੀਰ ਵਿੱਚ ਪੂਰੀ ਤਾਕ਼ਤ ਨਹੀ ਸੀ ਨਿਸ਼ਾਨਾ ਥੋੜ੍ਹਾ ਜਿਹਾ ਖੁੰਝ ਗਿਆ ਅਤੇ ਗੋਲੀ ਡਰਾਈਵਰ ਨੂੰ ਜਾ ਲੱਗੀ। ਅਖੀਰ 29 ਫਰਵਰੀ 1988 ਨੂੰ ਸ਼ਹੀਦ ਹੋ ਗਿਆ। ਇਤਿਹਾਸ ਰਚਣ ਵਾਲੇ ਦੀ ਕੋਈ ਉਮਰ ਨਹੀਂ ਹੁੰਦੀ। 1970 ਵਿੱਚ ਜਨਮ ਲੈ ਕੇ 1988 ਵਿੱਚ ਸ਼ਹੀਦ ਹੋ ਗਿਆ। ਸ਼ਹੀਦੀ ਦਿਵਸ ਵੀ 4 ਸਾਲ ਬਾਅਦ ਆਉਂਦਾ ਹੈ।
Writer and Researcher
Satinder Singh Parhar