ਭਾਈ ਮਾਨ ਸਿੰਘ ਜੀ ਨਿਸ਼ਾਨਚੀ
THIS SITE IS MADE FOR RAJPUTS' HISTORY
ਭਾਈ ਮਾਨ ਸਿੰਘ ਜੀ ਨਿਸ਼ਾਨਚੀ
ਭਾਈ ਮਾਨ ਸਿੰਘ ਜੀ ਨਿਸ਼ਾਨਚੀ
ਸਿੱਖ ਰਾਜਪੂਤ ਹਿਸਟਰੀ
ਭਾਈ ਮਾਨ ਸਿੰਘ ਜੀ ਨਿਸ਼ਾਨਚੀ
ਭਾਈ ਮਾਨ ਸਿੰਘ ਜੀ ਦਾ ਜਨਮ, ਰਾਉ (ਭਾਈ) ਮਾਈ ਦਾਸ ਜੀ ਦੇ ਗ੍ਰਹਿ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਰਿਆਸਤ ਅਲੀਪੁਰ (ਨੇੜੇ ਮੁਲਤਾਨ) ਵਿਖੇ ਹੋਇਆ । ਆਪ ਭਾਈ ਮਾਈ ਦਾਸ ਜੀ ਦੇ 12 ਪੁੱਤਰਾਂ ਵਿਚੋੰ ਪੰਜਵੇਂ ਪੁੱਤਰ ਸਨ ।
ਭੱਟ ਵਹੀਆਂ, ਗੁਰੂ ਕੀਆਂ ਸਾਖੀਆਂ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਹੋਰ ਇਤਿਹਾਸਕ ਪੁਸਤਕਾਂ ਦੇ ਮੁਤਾਬਕ ਆਪ ਪਵਾਰ/ਪਰਮਾਰ ਗੋਤ ਦੇ ਰਾਜਪੂਤ ਘਰਾਣੇ ਨਾਲ ਸੰਬੰਧ ਰਖਦੇ ਸਨ।
ਆਪ ਦੇ ਦਾਦਾ ਰਾਉ ਭਾਈ ਬੱਲੂ ਰਾਇ ਜੀ ਦੀ ਸ਼ਹੀਦੀ 13 ਅਪ੍ਰੈਲ 1634 ਨੂੰ ਗੁਰੂ ਹਰਗੋਬਿੰਦ ਸਾਹਿਬ ਵਲੋੰ ਮੁਗਲਾਂ ਦੇ ਖਿਲਾਫ ਲੜੀ ਅੰਮ੍ਰਿਤਸਰ ਦੀ ਜੰਗ ਵਿਚ ਹੋਈ ਸੀ।
ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਸ ਸਿੱਖਾਂ ਵਿਚੋੰ ਇਕ ਅਤੇ ਮਹਾਨ ਸੂਰਬੀਰ ਜੋਧੇ ਜਰਨੈਲ ਸਨ ।
ਆਪ ਨਿਸ਼ਾਨ ਸਾਹਿਬ ਲੈ ਕੇ ਹਰ ਕਾਫਲੇ ਅਤੇ ਜੰਗ ਵਿਚ ਅੱਗੇ ਚਲਦੇ ਸਨ ਇਸ ਲਈ ਆਪ ਜੀ ਭਾਈ ਮਾਨ ਸਿੰਘ ਜੀ ਨਿਸ਼ਾਨਚੀ ਦੇ ਨਾਂ ਨਾਲ ਜਾਣੇ ਜਾਂਦੇ ਸਨ ।
ਭਾਈ ਮਾਨ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਜੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ ।
16 ਜਨਵਰੀ 1704 ਦੀ ਜੰਗ ਵਿਚ ਆਪ ਨੇ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਪਕੜ ਕੇ ਦੂਜੇ ਹੱਥ ਨਾਲ ਸ਼੍ਰੀ ਸਾਹਿਬ ਲੈ ਕੇ ਭਾਰੀ ਯੁੱਧ ਕੀਤਾ ਪਰ ਜ਼ਖ਼ਮੀ ਹੋ ਗਏ । ਆਪ ਦੇ ਹੱਥੋਂ ਡਿੱਗਦੇ ਨਿਸ਼ਾਨ ਸਾਹਿਬ ਨੂੰ ਦੂਜੇ ਸਿੰਘ ਨੇ ਸੰਭਾਲ ਲਿਆ ਤੇ ਆਪ ਨੂੰ ਦੂਜੇ ਸਿੰਘ ਕੇਸਗੜ੍ਹ ਸਾਹਿਬ ਲੈ ਗਏ ।
ਜਦੋਂ ਦਸਮੇਸ਼ ਪਿਤਾ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਦਸਤਾਰ ਵਿੱਚੋਂ ਫਰਲਾ ਕੱਢ ਕੇ ਨਿਸ਼ਾਨ ਸਾਹਿਬ ਤਰ੍ਹਾਂ ਸਜਾ ਲਿਆ ਅਤੇ ਆਖਿਆ ਕਿ ਅੱਜ ਤੋਂ ਬਾਅਦ ਖਾਲਸੇ ਦਾ ਨਿਸ਼ਾਨ ਸਾਹਿਬ ਕਦੇ ਨਹੀਂ ਟੁੱਟੇਗਾ ਤੇ ਡਿੱਗੇਗਾ । ਇਸ ਘਟਨਾ ਨੂੰ ਹੀ ਨਿਹੰਗ ਸਿੰਘਾਂ ਦੀ ਸੰਪਰਦਾ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ।
ਭਾਈ ਮਾਨ ਸਿੰਘ ਜੀ ਜਲਦੀ ਹੀ ਠੀਕ ਹੋ ਕੇ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਆ ਹਾਜ਼ਰ ਹੋਏ ।
ਆਪ 5-6 ਦਸੰਬਰ 1705 ਨੂੰ ਆਨੰਦਪੁਰ ਸਾਹਿਬ ਛੱਡਣ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਅਤੇ ਫਿਰ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਪੰਜ ਪਿਆਰਿਆਂ ਦੀ ਬੇਨਤੀ(ਹੁਕਮ) ਕੇ ਗੁਰੂ ਸਾਹਿਬ ਨਾਲ 7-8 ਦਸੰਬਰ 1705 ਦੀ ਰਾਤ ਨੂੰ ਗੜ੍ਹੀ ਵਿੱਚੋਂ ਵੱਖ-ਵੱਖ ਨਿਕਲੇ ਪੰਜ ਸਿੰਘਾਂ ਵਿਚ ਸ਼ਾਮਲ ਸਨ ।
ਉਸ ਤੋਂ ਬਾਅਦ ਵੀ ਆਪ ਗੁਰੂ ਸਾਹਿਬ ਦੇ ਨਾਲ ਹੀ ਰਹੇ । ਮਾਛੀਵਾੜਾ ਮੁਕਤਸਰ ਸਾਹਿਬ ਤਲਵੰਡੀ ਸਾਬੋ ਤੋਂ ਬਾਅਦ 30 ਅਕਤੂਬਰ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਆਪ ਦੱਖਣ ਨੂੰ ਰਵਾਨਾ ਹੋਏ ।
1 ਅਪ੍ਰੈਲ 1706 ਨੂੰ ਗੁਰੂ ਸਾਹਿਬ ਚਿੱਤੋੜ ਪੁੱਜੇ ।
2 ਅਪ੍ਰੈਲ ਨੂੰ ਆਪ ਆਪਣੇ ਕੁਝ ਸਾਥੀਆਂ ਨਾਲ ਚਿੱਤੋੜ ਦਾ ਕਿਲਾ ਦੇਖਣ ਗਏ ।ਕਿਲੇ ਦੇ ਮੁਗਲ ਪਹਿਰੇਦਾਰਾਂ ਨੇ ਅੰਦਰ ਜਾਣ ਤੋਂ ਰੋਕਿਆ ਤੇ ਵੱਧ ਘੱਟ ਬੋਲਿਆ ਤਾਂ ਭਾਈ ਮਾਨ ਸਿੰਘ ਜੀ ਸਿੰਘਾਂ ਨਾਲ ਮੁਗਲਾਂ ਤੇ ਟੁੱਟ ਕੇ ਪੈ ਗਏ ।ਇਸ ਲੜਾਈ ਵਿੱਚ 100 ਦੇ ਕਰੀਬ ਮੁਗਲ ਪਹਿਰੇਦਾਰ ਮਾਰੇ ਗਏ ਪਰ ਗੁਰੂ ਦੇ ਸ਼ੇਰ ਭਾਈ ਮਾਨ ਸਿੰਘ ਜੀ ਵੀ ਸ਼ਹੀਦੀ ਬਾਟਾ ਪੀ ਗਏ । ਵੀਹ ਸਿੰਘ ਹੋਰ ਵੀ ਸ਼ਹੀਦ ਹੋਏ ।
ਭੱਟ ਵਹੀ ਵਿਚ ਇਸ ਘਟਨਾ ਦਾ ਵੇਰਵਾ ਇਸ ਪ੍ਰਕਾਰ ਹੈ-
"ਮਾਨ ਸਿੰਘ ਬੇਟਾ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੂਲੇ ਕਾ,ਚੰਦਰਬੰਸੀ, ਭਾਰਦਵਾਜੀ ਗੋਤਰਾ,ਪੰਵਾਰ, ਬੰਸ ਬੀੰਝੇ ਕਾ,ਬੀੰਝਾਵਤ, ਰਾਦਾਵਤ, ਜਲਹਾਣਾ, ਬਾਲਾਵਤ, ਸਾਲ ਸੱਤਰਾੰ ਸੈ ਪੈੰਸਠ, ਮਿਤੀ ਬੈਸਾਖ ਪ੍ਰਵਿਸ਼ਟੇ ਛੇ, ਗੰਭੀਰ ਨਦੀ ਕੇ ਕਿਨਾਰੇ, ਗੜ੍ਹ ਚਿੱਤੋੜ ਮੇੰ ਤੁਰਕੋੰ ਗੈਲ ਸਾਮ੍ਹੇ ਮਾਥੇ ਜੂਝ ਕਰ ਮਰਾ ।ਗੈਲ ਜੋਰਾਵਰ ਸਿੰਘ ਬੇਟਾ ਨਥੂ ਕਾ ਬਾਸੀ ਬੱਸੀ ਪਠਾਣਾਂ, ਬਾਢੀ ਸੁਤ ਮਰਾ ।ਉੱਨੀਸ ਸਾਥੀ ਔਰ ਮਰੇ ।ਗੰਭੀਰ ਨਦੀ ਕੇ ਕਿਨਾਰੇ ਦਾਗ ਦੀਆ ।"
(ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲਹਾਨੋੰ ਕਾ)