ਸਿਪਾਹੀ ਕੇਵਲ ਸਿੰਘ ਮਿਨਹਾਸ
THIS SITE IS MADE FOR RAJPUTS' HISTORY
ਸਿਪਾਹੀ ਕੇਵਲ ਸਿੰਘ ਮਿਨਹਾਸ
ਸਿਪਾਹੀ ਕੇਵਲ ਸਿੰਘ ਮਿਨਹਾਸ
ਪੰਜਾਬ ਦਾ ਸਿਰਫ ਇੱਕ ਪਿੰਡ ਜਿੱਥੇ 2 ਮਹਾਵੀਰ ਚੱਕਰ ਹਨ
Minhas ਸਿੱਖ ਰਾਜਪੂਤਾਂ ਦਾ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ
1 ਸਿਪਾਹੀ ਕੇਵਲ ਸਿੰਘ ਮਿਨਹਾਸ
2 ਬ੍ਰਗੇਡੀਅਰ ਮਨਜੀਤ ਸਿੰਘ ਮਿਨਹਾਸ
Only village in Punjab which have 2 Mahavir Chakras (second highest military gallantry awards)
ਅਕਤੂਬਰ 1943 ਵਿੱਚ ਜਨਮੇ ਅਤੇ 4 ਸਿੱਖ ਬਟਾਲੀਅਨ ਦੇ ਸਿਪਾਹੀ ਕੇਵਲ ਸਿੰਘ ਨੇ ਉਹ ਕਰ ਦਿਖਾਇਆ ਜੋ ਕੋਈ ਮਹਾਨ ਯੋਧਾ ਹੀ ਕਰ ਸਕਦਾ ਹੈ।
ਭਾਰਤ-ਚੀਨ ਯੁੱਧ ਦੇ ਦੌਰਾਨ, ਕੇਵਲ ਸਿੰਘ ਮਿਨਹਾਸ ਦੀ unit 4 ਸਿੱਖ ਰੈਜੀਮੈਂਟ ਨੂੰ ਵਾਲੌਂਗ ਵਿਖੇ ਤਾਇਨਾਤ ਕੀਤਾ ਗਿਆ ਸੀ। 26 ਅਕਤੂਬਰ 1962 ਦੀ ਰਾਤ ਨੂੰ ਚੀਨੀ ਫੌਜਾਂ ਦੁਆਰਾ ਉਨ੍ਹਾਂ ਦੇ unit ਨੂੰ ਧਮਕੀ ਦਿੱਤੀ ਗਈ ਸੀ। ਪਰ ਫਿਰ ਵੀ ਇਹ ਯੂਨਿਟ ਅੱਗੇ ਵਧਣ ਤੋਂ ਨਹੀਂ ਰੁਕੀ।
ਮਿਥੁਨ ਰਿੱਜ ਵਿਖੇ, ਦੋਨੋਂ ਫੌਜਾਂ ਇੱਕ ਦੂਜੇ ਨਾਲ ਫਸ ਪਈਆਂ। ਜਿਸ ਵਿੱਚ ਸਿਪਾਹੀ ਕੇਵਲ ਸਿੰਘ ਨੇ ਆਪਣੀ ਰਾਈਫਲ ਦੇ beynot ਨਾਲ 7 ਚੀਨੀ ਸਿਪਾਹੀ ਮਾਰ ਦਿੱਤੇ। ਇਸ ਮੁਕਾਬਲੇ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਉਸਦੀਆਂ ਗੰਭੀਰ ਸੱਟਾਂ ਦੇ ਬਾਵਜੂਦ, ਉਸਨੇ ਆਪਣੀਆਂ ਆਂਦਰਾਂ ਨੂੰ ਵਾਪਸ ਆਪਣੇ ਪੇਟ ਵਿੱਚ ਧੱਕ ਦਿੱਤਾ ਅਤੇ ਫਿਰ ਤੋਂ ਹਮਲਾ ਕੀਤਾ ਅਤੇ ਇੱਕ ਹੋਰ ਚੀਨੀ ਸਿਪਾਹੀ ਨੂੰ ਕਤਲ ਕਰ ਦਿੱਤਾ। ਆਪਣੇ ਗੰਭੀਰ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ 26 ਅਕਤੂਬਰ 1962 ਨੂੰ ਸ਼ਹੀਦੀ ਪਾ ਗਿਆ।
ਇਸ ਮਹਾਨ ਯੋਧੇ ਦੀ ਉਮਰ ਦਾ ਅਜੇ ਵੀਹਵਾਂ ਸਾਲ ਚੱਲ ਰਿਹਾ ਸੀ। ਕੇਵਲ ਸਿੰਘ ਦਾ ਵਿਆਹ ਹੋ ਚੁੱਕਾ ਸੀ ਤੇ ਇੱਕ ਨਿੱਕਾ ਜਿਹਾ ਬੱਚਾ ਸੀ।
ਕੇਵਲ ਸਿੰਘ ਦੀ ਬਹਾਦਰੀ ਅਤੇ ਤੀਬਰ ਕਾਰਵਾਈ ਨੇ ਉਸ ਦੇ ਸਾਥੀਆਂ ਨੂੰ ਦੁਸ਼ਮਣ ਦੇ ਹਮਲੇ ਨੂੰ ਨਾਕਾਮ ਕਰਨ ਲਈ ਪ੍ਰੇਰਿਆ। ਉਸ ਨੂੰ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਲਈ ਦੇਸ਼ ਦਾ ਦੂਜਾ ਸਭ ਤੋਂ ਮਹਾਨ ਬਹਾਦਰੀ ਪੁਰਸਕਾਰ, ਮਹਾਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਸਦੀ ਵਿਧਵਾ ਅਤੇ ਇਕ ਸਾਲ ਦੇ ਬੱਚੇ ਨੂੰ ਮਹਾ ਵੀਰ ਚੱਕਰ ਪ੍ਰਦਾਨ ਕੀਤਾ ਗਿਆ।
ਇਸ ਪਿੰਡ ਦੇ ਹੀ "Jafna Hero" ਦੇ ਨਾਮ ਨਾਲ ਜਾਣੇ ਜਾਂਦੇ Brigedier Manjit Singh Minhas ਨੂੰ ਵੀ ਇਹੋ ਸਨਮਾਨ ਪ੍ਰਾਪਤ ਹੈ। ਇਹ ਪੰਜਾਬ ਦਾ ਇੱਕ ਹੀ ਪਿੰਡ ਹੈ ਜਿੱਥੇ 2 ਮਹਾਵੀਰ ਚੱਕਰ ਹਨ। ਬਾਬਾ ਬੰਦਾ ਸਿੰਘ ਬਹਾਦਰ ਵੀ ਇਸ ਵੰਸ਼ ਵਿਚ ਹੀ ਜਨਮੇ ਸਨ।