THIS SITE IS MADE FOR RAJPUTS' HISTORY
ਇੱਕ ਰਾਜਪੂਤ ਅਰਥਸ਼ਾਸਤਰੀ ਜਿਸਨੇ 70 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਲਈ ਭਾਰਤ ਦੀ ਅਗਵਾਈ ਕੀਤੀ
ਇੱਕ ਮਹਾਨ ਅਰਥਸ਼ਾਸਤਰੀ ਬਗੀਚਾ ਸਿੰਘ ਮਿਨਹਾਸ। 1929-30 ਅਗਸਤ 2005
ਇੱਕ ਰਾਜਪੂਤ ਜਿਸਨੇ ਇੰਦਰਾ ਗਾਂਧੀ ਵਲੋਂ ਜਾਰੀ ਨਕਲੀ ਹਰੀ ਕ੍ਰਾਂਤੀ ਦੇ ਦਸਤਾਵੇਜ਼ਾਂ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਰਾਜਪੂਤਾਂ ਨੂੰ ਐਵੇਂ ਹੀ ਨਿਡਰ ਖੂਨ ਨਹੀਂ ਕਿਹਾ ਜਾਂਦਾ। ਅਨੇਕਾਂ ਮਿਸਾਲਾਂ ਦੇ ਨਾਲ ਸਰਦਾਰ ਬਗੀਚਾ ਸਿੰਘ ਮਿਨਹਾਸ ਨੇ ਵੀ ਇਹ ਰੀਤ ਕਾਇਮ ਰੱਖੀ।
ਇੱਕ ਰਾਜਪੂਤ ਖੂਨ ਕਿਸੇ ਵੀ ਝੂਠੀ ਜਾਂ ਨਕਲੀ ਖਬਰ ਨੂੰ ਅਮਲੀ ਰੂਪ ਦੇਣ ਤੋਂ ਇਨਕਾਰ ਕਰਨ ਦੀ ਹਿੰਮਤ ਰੱਖਦਾ ਹੈ ਬੇਸ਼ੱਕ ਓਹ ਝੂਠੀ ਖ਼ਬਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਝੂਠਾ ਹੁਕਮ ਹੀ ਕਿਉਂ ਨਾ ਹੋਵੇ ।
ਬਗੀਚਾ ਸਿੰਘ ਮਿਨਹਾਸ ਇੱਕ ਮਹਾਨ ਰਾਜਪੂਤ ਅਤੇ ਇੱਕ ਅਸਾਧਾਰਨ ਅਰਥਸ਼ਾਸਤਰੀ ਸੀ । ਉਨ੍ਹਾਂ ਦਾ ਜਨਮ ਪਿੰਡ ਡਮੁੰਢਾ ਜ਼ਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਵਿੱਚ ਇੱਕ ਮਿਨਹਾਸ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਪਿਤਾ ਸ. ਬਰਜਿੰਦਰ ਸਿੰਘ ਮਿਨਹਾਸ ਅਤੇ ਮਾਤਾ ਰਾਜ ਕੁਮਾਰੀ ਮਿਨਹਾਸ। ਉਹ ਆਪਣੇ ਪਰਿਵਾਰ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਇਤਿਹਾਸ ਰਚਿਆ। ਉਨ੍ਹਾਂ ਨੇ ਖਾਲਸਾ ਹਾਈ ਸਕੂਲ ਕਾਲਰਾ ਵਿੱਚ ਪੜ੍ਹਾਈ ਕੀਤੀ। ਸ. ਹਣਸਾ ਸਿੰਘ ਪਰਹਾਰ ਕਾਲਰਾ ਸਕੂਲ ਦੇ ਹੈੱਡ ਮਾਸਟਰ ਸਨ। ਹੈਡ ਮਾਸਟਰ ਹਣਸਾ ਸਿੰਘ ਪਰਹਾਰ ਬਾਰੇ ਵੀ ਦੱਸ ਦੇਵਾਂ ਕਿ ਕਾਲਰਾ ਖਾਲਸਾ ਹਾਈ ਸਕੂਲ ਇਨ੍ਹਾਂ ਦੇ ਵਡੇਰਿਆਂ ਨੇ ਹੀ ਬਣਾਇਆ ਸੀ । ਹੈਡ ਮਾਸਟਰ ਹਣਸਾ ਸਿੰਘ ਪਰਹਾਰ ਨੇ ਸਾਰੀ ਜ਼ਿੰਦਗੀ ਸਕੂਲ ਤੋਂ ਤਨਖਾਹ ਨਹੀ ਲਈ। ਇਹ ਦੋਵੇਂ ਮਹਾਨ ਸ਼ਖਸ਼ੀਅਤਾਂ 1969 ਵਿੱਚ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਉਦਘਾਟਨ ਸਮਾਰੋਹ ਵਿੱਚ ਮੌਜੂਦ ਵਿੱਚ ਮੌਜੂਦ ਸਨ। ਉਦਘਾਟਨ ਵਾਲੇ ਦਿਨ ਜਿਓਂ ਹੀ ਸ ਬਗੀਚਾ ਸਿੰਘ ਨੇ ਆਪਣੇ ਹੈਡ ਮਾਸਟਰ ਸਾਹਿਬ ਨੂੰ ਦੇਖਿਆ ਤਾਂ ਪਹਿਲਾਂ ਪੈਰੀਂ ਹੱਥ ਲਾਇਆ ਫਿਰ ਗੱਲਬਾਤ ਕੀਤੀ।
ਬਗੀਚਾ ਸਿੰਘ ਮਿਨਹਾਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀਐਸਸੀ (ਖੇਤੀਬਾੜੀ) ਦੀ ਆਪਣੀ ਪਹਿਲੀ ਡਿਗਰੀ ਪ੍ਰਾਪਤ ਕੀਤੀ, ਅਤੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਅਰਥ ਸ਼ਾਸਤਰ ਦੇ ਇੱਕ ਹੋਣਹਾਰ ਵਿਦਿਆਰਥੀ ਨੂੰ ਵਿਚਾਰ ਕੇ, ਪੰਜਾਬ ਯੂਨੀਵਰਸਿਟੀ ਨੇ ਉਸਨੂੰ ਉੱਚ ਸਿੱਖਿਆ ਲਈ ਅਮਰੀਕਾ ਭੇਜਿਆ। ਨਾਲ ਹੀ ਇਹ ਪ੍ਰਣ ਕਰਵਾਇਆ ਗਿਆ ਕਿ ਅਮਰੀਕਾ ਤੋਂ ਡਿਗਰੀ ਲੈ ਕੇ ਬਗੀਚਾ ਸਿੰਘ ਮਿਨਹਾਸ ਭਾਰਤ ਸਰਕਾਰ ਦੀ ਸੇਵਾ ਕਰੇਗਾ। Illinois ਯੂਨੀਵਰਸਿਟੀ ਤੋਂ ਇੱਕ ਹੋਰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਦੀ Stanford ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ PhD ਕੀਤੀ। ਉਨ੍ਹਾਂ ਨੇ Stanford ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਪੇਸ਼ੇਵਰ ਕੈਰੀਅਰ ਸ਼ੁਰੂ ਕੀਤਾ।
ਕੁਝ ਸਮੇਂ ਬਾਅਦ ਆਪਣਾ ਬਚਨ ਯਾਦ ਆਇਆ ਅਤੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੀ ਯੋਜਨਾ ਬਣਾਈ ਅਤੇ ਭਾਰਤ ਵਾਪਸ ਆ ਗਏ ਅਤੇ ਇੱਕ researcher ਪ੍ਰੋਫੈਸਰ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਯੋਗਤਾ ਨਾਲ ਉਹ Indian statistical Institute ਦੇ planning division ਦੇ ਮੁੱਖੀ ਬਣ ਗਏ ਅਤੇ 1971 ਤੋਂ 1986 ਤੱਕ ਅਹੁਦੇ 'ਤੇ ਰਹੇ। ਬਾਅਦ ਵਿੱਚ ਸ. ਬਗੀਚਾ ਸਿੰਘ ਮਿਨਹਾਸ ਨੂੰ ਵਿੱਤ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇੱਕ ਸੱਚਾ ਦੇਸ਼ ਭਗਤ ਹੋਣ ਦੇ ਨਾਤੇ ਇੰਦਰਾ ਗਾਂਧੀ ਦੀਆਂ ਝੂਠੀਆਂ ਯੋਜਨਾਵਾਂ ਦੇ ਝੂਠੇ ਪ੍ਰਚਾਰ ਦਾ ਵਿਰੋਧ ਕੀਤਾ ਅਤੇ ਇੱਕ ਵਿਵਾਦਪੂਰਨ ਪਰ ਮਸ਼ਹੂਰ ਕਿਤਾਬ “Planning and The Poor” ਨਾਮ ਦੀ ਕਿਤਾਬ ਲਿਖੀ। ਇਸ ਕਿਤਾਬ ਵਿੱਚ ਦੱਸਿਆ ਕਿ ਯੋਜਨਾਬੱਧ ਤਰੀਕਾ ਕੀ ਹੈ ਅਤੇ ਇਸਨੂੰ ਕਿਵੇਂ ਲਾਗੂ ਕੀਤਾ ਜਾਣਾ ਚਾਹੀਦਾ ਹੈ?
ਸ ਬਗੀਚਾ ਸਿੰਘ ਮਿਨਹਾਸ ਨੇ strategies ਦੇ ਨਾਲ ਨਾਲ analysis ਤੇ ਵੀ ਕੰਮ ਕੀਤਾ। ਉਨ੍ਹਾਂ ਨੇ ਵਾਸ਼ਿੰਗਟਨ ਡੀ.ਸੀ. ਵਿਖੇ ਵਿਸ਼ਵ ਬੈਂਕ ਅਤੇ Statistics and Survey Division of the Food and Agricultural Organization ਦੇ ਸਟੈਟਿਸਟਿਕਸ ਐਂਡ ਸਰਵੇ ਡਿਵੀਜ਼ਨ ਦੇ ਸਲਾਹਕਾਰ ਵਜੋਂ ਕੰਮ ਕੀਤਾ। 1976-78 ਵਿੱਚ ਸੀਨੀਅਰ Fellow at the Institute of Development Studies (IDS) at the University of Sussex in UK ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ Johan Hopkins ਯੂਨੀਵਰਸਿਟੀ ਵਿੱਚ visiting professor ਅਤੇ Ohio ਵਿੱਚ Rufus Putnam Visiting Professor ਵੀ ਨਿਯੁਕਤ ਹੋਏ। 1981 ਤੋਂ 1984 ਤੱਕ Afro-Asian ਪੇਂਡੂ ਪੁਨਰ ਨਿਰਮਾਣ ਸੰਗਠਨ ਦੇ ਸਕੱਤਰ ਜਨਰਲ ਅਤੇ ਰਾਸ਼ਟਰੀ ਨਮੂਨਾ ਸਰਵੇਖਣ (ਐਨਐਸਐਸ) ਸੰਗਠਨ (1980-90) ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ।
ਸ. ਬਗੀਚਾ ਸਿੰਘ ਮਿਨਹਾਸ ਇਕਨੋਮੈਟ੍ਰਿਕ ਸੋਸਾਇਟੀ (1973) ਦੇ ਫੈਲੋ, ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (1990-92) ਦੇ ਇੱਕ ਰਾਸ਼ਟਰੀ ਫੈਲੋ ਅਤੇ ਅਮਰੀਕੀ ਆਰਥਿਕ ਐਸੋਸੀਏਸ਼ਨ ਦੇ life member ਸਨ। 1992 ਤੋਂ 1993 ਤੱਕ ਉਹ ਇੰਡੀਅਨ ਇਕਨਾਮਿਕ ਸੋਸਾਇਟੀ ਦੇ ਪ੍ਰਧਾਨ ਰਹੇ ਅਤੇ 1994 ਤੋਂ 1998 ਤੱਕ ਇੰਡੀਅਨ ਐਸੋਸੀਏਸ਼ਨ ਫਾਰ ਰਿਸਰਚ ਇਨ ਨੈਸ਼ਨਲ ਇਨਕਮ ਐਂਡ ਵੈਲਥ ਦੇ ਪ੍ਰਧਾਨ ਰਹੇ।
27 ਦਸੰਬਰ 1999 ਨੂੰ ਅੰਮ੍ਰਿਤਸਰ ਵਿਖੇ ਇੰਡੀਅਨ ਇਕਨਾਮਿਕ ਐਸੋਸੀਏਸ਼ਨ ਦੇ ਸਾਲਾਨਾ ਸੰਮੇਲਨ ਵਿੱਚ ਮਿਨਹਾਸ ਨੂੰ 1999 ਦਾ ਅਰਥ ਸ਼ਾਸਤਰ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਅਵਾਰਡ ਦਿੱਤਾ ਗਿਆ। ਉਨ੍ਹਾਂ ਨੂੰ 2003 ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਲਈ ਪਦਮ ਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
Bagicha Singh Minhas was a co-author of a pioneering article deriving the constant elasticity of substitution production function and demonstrating its econometric uses. Future Nobel Memorial Prize laureates Kenneth Arrow and Robert Solow were his co-authors.
ਅੰਤ ਵਿੱਚ ਇੱਕ ਮਹਾਨ ਅਰਥਸ਼ਾਸਤਰੀ ਦੀ ਜ਼ਿੰਦਗੀ ਆਖਰੀ ਸਮਾਂ ਆ ਗਿਆ। 23 ਅਗਸਤ 2005 ਨੂੰ 76 ਸਾਲ ਦੀ ਉਮਰ ਵਿੱਚ ਉਹ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਅਤੇ ਆਪਣੇ ਦੋ ਪੁੱਤਰਾਂ ਗੁਰਬਚਨ ਸਿੰਘ ਮਿਨਹਾਸ ਅਤੇ ਡਾ. ਬਰਜਿੰਦਰ ਸਿੰਘ ਮਿਨਹਾਸ ਨੂੰ ਛੱਡ ਕੇ ਹਮੇਸ਼ਾ ਲਈ ਸਵਰਗ ਚਲੇ ਗਏ। ਬਗੀਚਾ ਸਿੰਘ ਮਿਨਹਾਸ ਵਰਗੀਆਂ ਰੂਹਾਂ ਇਸ ਦੁਨੀਆਂ 'ਤੇ ਬਹੁਤ ਘੱਟ ਆਉਂਦੀਆਂ ਹਨ। ਉਹ ਹਮੇਸ਼ਾ ਭਾਰਤ ਦੇ ਵਾਸੀਆਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ।
Writer and Researcher
ਸਤਿੰਦਰ ਸਿੰਘ ਪਰਹਾਰ