ਗੁਲਾਬ ਸਿੰਘ ਰਾਠੌਰ
THIS SITE IS MADE FOR RAJPUTS' HISTORY
ਗੁਲਾਬ ਸਿੰਘ ਰਾਠੌਰ
ਗੁਲਾਬ ਸਿੰਘ ਰਾਠੌਰ
·ਗੁਲਾਬ ਸਿੰਘ ਰਾਠੌਰ
Gulab Singh Dallewalia
ਗੁਲਾਬ ਸਿੰਘ ਰਾਠੌਰ ਇੱਕ ਛੋਟਾ ਵਪਾਰੀ ਸੀ। ਜੋ ਬਾਅਦ ਵਿੱਚ ਡੱਲ਼ੇਵਾਲ਼ੀਆ ਮਿਸਲ ਦਾ ਬਾਨੀ ਬਣਿਆ। ਜਦੋਂ ਤੁਰਕ ਪੰਜਾਬ ਦੇ ਵਾਸੀਆਂ ਨੂੰ ਬਹੁਤ ਤੰਗ ਕਰਨ ਲੱਗੇ ਉਸ ਵਿੱਚ ਗੁਲਾਬ ਸਿੰਘ ਰਾਠੌਰ ਵੀ ਜ਼ੁਲਮ ਦਾ ਸ਼ਿਕਾਰ ਹੋਇਆ। ਸੰਮਤ ੧੭੯੩ ਨੂੰ ਕਪੂਰ ਸਿੰਘ ਤੋਂ ਅੰਮ੍ਰਿਤ ਛਕ ਲਿਆ। ਰਾਠੌਰ ਵੰਸ਼ ਸੀ ਬਹਾਦਰੀ ਅਤੇ ਯੁੱਧ ਕਲਾ ਖ਼ੂਨ ਵਿੱਚ ਸੀ। ਰਾਠੋਰਾਂ ਨੂੰ ਉੱਡਣੇ ਰਾਠੌਰ ਵੀ ਕਿਹਾ ਜਾਂਦਾ ਹੈ।
ਸੱਭ ਤੋਂ ਪਹਿਲਾਂ ਗੁਲਾਬ ਸਿੰਘ ਨੇ ਇੱਕ ਛੋਟੀ ਫ਼ੌਜ ਤਿਆਰ ਕੀਤੀ ਜਿਸ ਵਿੱਚ ਉਸ ਦੇ ਆਪਣੇ ਰਿਸ਼ਤੇਦਾਰ ਹੀ ਸਨ। ਕਹਿੰਦੇ ਹਨ ਕਿ ਉਸ ਨੇ ਪਾਣੀਪਤ, ਹਿਸਾਰ, ਰੋਹਤਕ ਅਤੇ ਸ਼ਾਮਲੀ ਸ਼ਹਿਰਾਂ ਵਿੱਚ ਜਿੰਨੇ ਤੁਰਕ ਲੋਕਾਂ ਤੇ ਅੱਤਿਆਚਾਰ ਕਰਦੇ ਸਨ ਉਨ੍ਹਾਂ ਨੂੰ ਲੁੱਟਿਆ। ਫਿਰ ਉਸ ਨੇ ਮੁਜ਼ੱਫਰ ਨਗਰ ਅਤੇ ਮੇਰਠ ਦੇ ਅੱਤਿਆਚਾਰੀਆਂ ਦਾ ਵੀ ਬੁਰਾ ਹਾਲ ਕੀਤਾ ਅਤੇ ਉਨ੍ਹਾਂ ਨੂੰ ਲੁੱਟਿਆ।
ਇੰਨੇ ਨਾਲ ਹੀ ਉਸ ਨੇ ਆਪਣੇ ਨਾਲ ਚਾਰ ਸੌ ਘੋੜਸਵਾਰਾਂ ਦੀ ਫੌਜ ਖੜ੍ਹੀ ਕਰ ਲਈ। ਕਹਿੰਦੇ ਹਨ ਕਿ ਦਿਮਾਗ ਦਾ ਬਹੁਤ ਤੇਜ਼ ਸੀ। ਇੱਕ ਦਿਨ ਸਿਰਫ਼ ਡੇਢ ਸੌ ਦੀ ਫੌਜ ਲੈ ਕੇ ਜਲੰਧਰ ਦੇ ਸਾਰੇ ਅੱਤਿਆਚਾਰੀ ਲੁੱਟ ਲਏ।
ਇਸ ਤੋਂ ਬਾਅਦ ਇਸ ਨੇ ਬਾਕੀ ਮਿਸਲਾਂ ਨਾਲ ਵੀ ਸਾਝੇਦਾਰੀ ਕੀਤੀ ਕਈ ਹੱਲਿਆਂ ਵਿੱਚ ਉਨ੍ਹਾਂ ਨਾਲ ਸ਼ਾਮਿਲ ਹੋਇਆ। ਆਪਣੀ ਆਮਦਨ ਇੰਨੀ ਵਧਾ ਲਈ ਕਿ ਛੇ ਹਜ਼ਾਰ ਸਵਾਰਾਂ ਦੀ ਫ਼ੌਜ ਰੱਖ ਲਈ।
ਇਸ ਤੋਂ ਬਾਅਦ ਸੰਮਤ ੧੮੬੦ ਵਿੱਚ ਇਸ ਦੇ ਦਲ ਨੇ ਹੀ ਪਾਪੀ ਜਸਪਤ ਰਾਇ ਦਾ ਸਿਰ ਵੱਢਿਆ ਸੀ ਅਤੇ ਉਸ ਦਾ ਘਰ ਲੁੱਟ ਕੇ ਉਜਾੜ ਦਿੱਤਾ ਸੀ। ਇਸ ਤੋਂ ਬਾਅਦ ਕੁੱਝ ਦੋਆਬੇ ਦੇ ਪਾਪੀਆਂ ਨੂੰ ਵੀ ਲੁੱਟਿਆ। ਫਿਰ ਉਸ ਨੇ ਕਰੋੜ ਸਿੰਘੀਆ ਮਿਸਲ ਨਾਲ ਸਾਂਝ ਪਾ ਲਈ। ਦੋਨੋ ਮਿਸਲਾਂ ਦੇ ਜਾਂਬਾਜ਼ ਇਕੱਠੇ ਹੋ ਕੇ ਕੰਮ ਕਰਨ ਲੱਗੇ। ਸੱਭ ਤੋਂ ਪਹਿਲਾਂ ਇਨ੍ਹਾਂ ਨੇ ਰਲ ਕੇ ਹਰਿਦੁਆਰ ਅਤੇ ਸਹਾਰਨਪੁਰ ਦਾ ਰੁੱਖ ਕੀਤਾ। ਹਰਿਦੁਆਰ ਦੇ ਪਾਂਡੇ ਲੋਕਾਂ ਨੂੰ ਬਹੁਤ ਲੁੱਟਦੇ ਸਨ। ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਸਮਝਾਇਆ। ਫਿਰ ਤਾੜਨਾ ਕੀਤੀ ਕਿ ਕਿਸੇ ਨੂੰ ਵੀ ਤੰਗ ਨਹੀ ਕਰਨਗੇ ਅਤੇ ਨਜ਼ਾਇਜ਼ ਲੁੱਟਣਗੇ ਨਹੀ। ਫਿਰ ਗੰਗਾ ਪਾਰ ਕਰਕੇ ਇੱਕ ਤੁਰਕ ਚੌਧਰੀ ਦੂਦੇ ਖਾਂ ਸ਼ਹਿਰ ਨਜੀਬਾਬਾਦ ਵਿੱਚ ਰਹਿੰਦਾ ਸੀ ਉਸ ਨੂੰ ਲੁੱਟਿਆ ਅਤੇ ਜ਼ੁਲਮ ਨਾ ਕਰਨ ਦੀ ਤਾੜਨਾ ਕੀਤੀ। ਇਸ ਤੋਂ ਬਾਅਦ ਮੇਰਠ, ਮੁਜ਼ੱਫਰਨਗਰ ਅਤੇ ਮੀਰਾਂਪੁਰ ਆਦਿਕ ਸ਼ਹਿਰਾਂ ਵਿੱਚ ਬੁਰੇ ਚੌਧਰੀਆਂ ਨੂੰ ਸੁਧਾਰਿਆ ਅਤੇ ਵਸੂਲੀ ਕੀਤੀ।
ਆਮ ਇੱਕ ਕਹਾਵਤ ਹੈ ਕਿ ਸਿੰਘਾਂ ਨੇ ਅਬਦਾਲੀ ਨੂੰ ਲੁੱਟਿਆ ਅਤੇ ਉਸ ਤੋਂ ਹਿੰਦੂ ਲੜਕੀਆਂ ਨੂੰ ਰਿਹਾ ਕਰਵਾਇਆ। ਸੱਭ ਗੁਰਦੁਆਰਿਆਂ ਵਿੱਚ ਸਿਰਫ਼ ਲੜਕੀਆਂ ਹੀ ਕਿਹਾ ਜਾਂਦਾ ਪਰ ਝੂਠ ਹੈ। ਸੰਮਤ ੧੮੧੫ ਵਿੱਚ ਗੁਲਾਬ ਸਿੰਘ ਤਾਰਾ ਸਿੰਘ ਅਤੇ ਕਰੋੜਾ ਸਿੰਘ ਨੂੰ ਲੈ ਕੇ ਅਬਦਾਲੀ ਦੀ ਲੁੱਟ ਕੀਤੀ। ਸੱਭ ਕੈਦੀਆਂ ਨੂੰ ਛੁਡਾਇਆ। ਅਬਦਾਲੀ ਦੀ ਗੁਲਾਬ ਸਿੰਘ ਨਾਲ ਮੱਥਾ ਲਾਉਣ ਦੀ ਹਿੰਮਤ ਨਹੀ ਪਈ। ਇਹ ਵੀ ਯਾਦ ਰਹੇ ਅਗਲੀ ਵਾਰ ਜਦੋਂ ਸਿੱਖਾਂ ਨੇ ਅਬਦਾਲੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਸ ਨੇ ਵੱਡਾ ਘੱਲੂਘਾਰਾ ਕਰ ਕੇ ਚਾਲੀ ਹਜ਼ਾਰ ਸਿੱਖਾਂ, ਬੀਬੀਆਂ ਅਤੇ ਬੱਚਿਆਂ ਨੂੰ ਕਤਲ ਕਰ ਦਿੱਤਾ। ਕੁੱਝ ਨੂੰ ਬੰਦੀ ਬਣਾ ਕੇ ਵੀ ਲੈ ਗਿਆ।
ਅਬਦਾਲੀ ਨੂੰ ਲੁੱਟਣ ਤੋਂ ਬਾਅਦ ਗੁਲਾਬ ਸਿੰਘ ਰਾਠੌਰ ਦਾ ਚਾਰੇ ਪਾਸੇ ਡੰਕਾ ਵੱਜਣ ਲੱਗਾ। ਪਰ ਅੱਗੇ ਹੋਣੀ ਨੂੰ ਕੌਣ ਟਾਲ ਸਕਦਾ ਹੈ। ਸੰਮਤ ੧੮੧੬ ਵਿੱਚ ਕਲਾਨੌਰ ਦੇ ਹਾਕਮ ਅੱਬੂ ਖਾਂ ਨਾਲ ਲੜਾਈ ਹੋਈ। ਬਦਕਿਸਮਤੀ ਨਾਲ ਗੁਲਾਬ ਸਿੰਘ ਰਾਠੌਰ ਸ਼ਹੀਦ ਹੋ ਗਿਆ। ਹੁਣ ਵਿਰਾਸਤ ਸੰਭਾਲਣ ਲਈ ਉਸ ਦੇ ਪੁੱਤਰ ਜਿੰਦਾ ਨਹੀ ਸਨ। ਗੁਲਾਬ ਸਿੰਘ ਰਾਠੌਰ ਦੇ ਦੋ ਪੁੱਤਰ ਜੈਪਾਲ ਸਿੰਘ ਰਾਠੌਰ ਅਤੇ ਹਰਦਿਆਲ ਸਿੰਘ ਰਾਠੌਰ ਸਨ। ਜਦੋਂ ਛੋਟਾ ਘੱਲੂਘਾਰਾ ਹੋਇਆ ਉਦੋ ਇਨ੍ਹਾਂ ਨੇ ਪਾਪੀ ਜਸਪਤ ਰਾਇ ਨੂੰ ਤਾਂ ਖਤਮ ਕਰ ਦਿੱਤਾ ਪਰ ਉਸ ਦੇ ਦੋਨੋ ਪੁੱਤਰ ਜੋ ਅਜੇ ਛੋਟੇ ਸਨ ਬਿਆਸ ਦਰਿਆ ਪਾਰ ਕਰਦੇ ਸਮੇ ਪਾਣੀ ਤੇਜ ਹੋਣ ਕਾਰਨ ਪਾਣੀ ਵਿੱਚ ਰੁੜ੍ਹ ਗਏ।
ਹੁਣ ਵਿਰਾਸਤ ਸੰਭਾਲਣ ਲਈ ਆਪਣਾ ਕੋਈ ਨਹੀ ਸੀ। ਉਸ ਦਾ ਆਪਣਾ ਰਿਸ਼ਤੇਦਾਰ ਗੁਰਦਿਆਲ ਸਿੰਘ ਰਾਠੌਰ ਗੱਦੀ ਤੇ ਬੈਠਾ ਇੱਕ ਸਾਲ ਦੇ ਅੰਦਰ ਹੀ ਦੋਆਬੇ ਵਿੱਚ ਇੱਕ ਲੜਾਈ ਵਿੱਚ ਉਸ ਦੀ ਵੀ ਸ਼ਹੀਦੀ ਹੋ ਗਈ ਅਤੇ ਕਮਾਂਡ ਤਾਰਾ ਸਿੰਘ ਗੈਬਾ ਦੇ ਹੱਥ ਵਿੱਚ ਆ ਗਈ।
Writer and Researcher
Satinder Singh Parhar
Historical evidences
ਬਾਰਾਂ ਮਿਸਲਾਂ ਦਾ ਇਤਿਹਾਸ
ਲਿਖਾਰੀ ਬਿਸ਼ਨ ਸਿੰਘ